ਚੰਡੀਗੜ੍ਹ (ਮਨਪ੍ਰੀਤ) : ਮਹਿੰਗਾਈ ਦੀ ਮਾਰ ਝੱਲ ਰਹੇ ਚੰਡੀਗੜ੍ਹ ਦੇ ਕਾਮਿਆਂ ਨੂੰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੱਤੀ ਹੈ। ਕਿਰਤ ਵਿਭਾਗ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੇ ਕਾਮਿਆਂ ਦੀਆਂ ਘੱਟੋ-ਘੱਟ ਉਜਰਤਾਂ ’ਚ 175 ਰੁਪਏ ਪ੍ਰਤੀ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਦੀ ਛਿਮਾਹੀ ਲਈ ਲਾਗੂ ਰਹਿਣਗੀਆਂ। ਇਸ ਫੈਸਲੇ ਨਾਲ ਸ਼ਹਿਰ ਦੇ ਹਜ਼ਾਰਾਂ ਮਜ਼ਦੂਰਾਂ, ਫੈਕਟਰੀ ਵਰਕਰਾਂ ਤੇ ਹੋਰ ਕਾਮਿਆਂ ਨੂੰ ਸਿੱਧਾ ਵਿੱਤੀ ਲਾਭ ਮਿਲੇਗਾ। ਪ੍ਰਸ਼ਾਸਨ ਵੱਲੋਂ ਜਾਰੀ ਨਵੀਆਂ ਦਰਾਂ ਮੁਤਾਬਕ ਗੈਰ-ਹੁਨਰਮੰਦ ਕਾਮੇ ਦੀ ਘੱਟੋ-ਘੱਟ ਮਹੀਨਾਵਾਰ ਉਜਰਤ 14,737 ਰੁਪਏ ਤੈਅ ਕੀਤੀ ਗਈ ਹੈ। ਦਿਹਾੜੀ ਦੇ ਹਿਸਾਬ ਨਾਲ ਇਹ ਰਕਮ 567 ਰੁਪਏ ਬਣਦੀ ਹੈ। ਇਸੇ ਤਰ੍ਹਾਂ ਅਰਧ-ਹੁਨਰਮੰਦ-2 ਕਾਮਿਆਂ ਲਈ ਘੱਟੋ-ਘੱਟ ਉਜਰਤ 14,887 ਰੁਪਏ ਤੇ ਅਰਧ-ਹੁਨਰਮੰਦ-1 ਕਾਮਿਆਂ ਲਈ 14,987 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ। ਹੁਨਰਮੰਦ-2 ਕਾਮਿਆਂ ਨੂੰ ਹੁਣ ਘੱਟੋ-ਘੱਟ 15,187 ਰੁਪਏ, ਜਦਕਿ ਹੁਨਰਮੰਦ-1 ਕਾਮਿਆਂ ਨੂੰ 15,412 ਰੁਪਏ ਪ੍ਰਤੀ ਮਹੀਨਾ ਮਿਲਣਗੇ। ਉੱਚ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਮਹੀਨਾਵਾਰ ਉਜਰਤ ਵਧਾ ਕੇ 15,812 ਰੁਪਏ ਕਰ ਦਿੱਤੀ ਗਈ ਹੈ। ਦਿਹਾੜੀ ਦੇ ਹਿਸਾਬ ਨਾਲ ਇਹ 608 ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : ਐੱਸ. ਆਈ. ਆਰ. ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਹਾਦਸੇ ’ਚ ਮੌਤ
ਦਫ਼ਤਰੀ ਸਟਾਫ਼ ਲਈ ਵੀ ਵਧੀਆਂ ਘੱਟੋ-ਘੱਟ ਉਜਰਤਾਂ
ਵੱਖ-ਵੱਖ ਵਪਾਰਕ ਅਦਾਰਿਆਂ ਅਤੇ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅਨੁਸਾਰ ਕਲਾਸ-3 ਸਟਾਫ਼ ਨੂੰ 15,012 ਰੁਪਏ, ਕਲਾਸ-2 ਨੂੰ 15,162 ਰੁਪਏ ਅਤੇ ਕਲਾਸ-1 ਸਟਾਫ਼ ਨੂੰ 15,522 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ ਮਿਲੇਗੀ। ਹੋਟਲਾਂ, ਰੈਸਟੋਰੈਂਟਾਂ, ਟੀ-ਸਟਾਲਾਂ ਤੇ ਹਲਵਾਈਆਂ ਕੋਲ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਨਵਾਂ ਉਜਰਤ ਢਾਂਚਾ ਲਾਗੂ ਕੀਤਾ ਗਿਆ ਹੈ। ਇਨ੍ਹਾਂ ਕਾਮਿਆਂ ਨੂੰ ਮਿਲਣ ਵਾਲੀਆਂ ਖਾਣੇ ਤੇ ਰਿਹਾਇਸ਼ ਦੀਆਂ ਸਹੂਲਤਾਂ ਨੂੰ ਵੀ ਨਵੀਆਂ ਦਰਾਂ ਤੈਅ ਕਰਦੇ ਸਮੇਂ ਧਿਆਨ ’ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਪੀਐੱਸਪੀਸੀਐੱਲ ਨੇ ਲਿਆ ਵੱਡਾ ਫ਼ੈਸਲਾ
ਰਿਹਾਇਸ਼ ਬਦਲੇ 50 ਰੁਪਏ ਤੋਂ ਵੱਧ ਕਟੌਤੀ ਨਹੀਂ
ਪ੍ਰਸ਼ਾਸਨ ਨੇ ਕਾਮਿਆਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਦੀ ਸੂਰਤ ’ਚ ਤਨਖਾਹ ’ਚ ਕੀਤੀ ਜਾਣ ਵਾਲੀ ਕਟੌਤੀ ਦੀ ਹੱਦ ਵੀ ਤੈਅ ਕੀਤੀ ਹੈ। ਕੋਈ ਮਾਲਕ ਆਪਣੇ ਕਾਮੇ ਨੂੰ ਰਹਿਣ ਲਈ ਰਿਹਾਇਸ਼ ਦਿੰਦਾ ਹੈ ਤਾਂ ਇਸ ਸਹੂਲਤ ਦੇ ਬਦਲੇ ਉਸ ਦੀ ਤਨਖਾਹ ’ਚੋਂ ਵੱਧ ਤੋਂ ਵੱਧ 50 ਰੁਪਏ ਪ੍ਰਤੀ ਮਹੀਨਾ ਹੀ ਕੱਟੇ ਜਾ ਸਕਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ
ਸੀ.ਪੀ.ਆਈ. ਦੇ 25 ਅੰਕਾਂ ਦੇ ਵਾਧੇ ਦੇ ਆਧਾਰ ’ਤੇ ਸੋਧ
ਕਿਰਤ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਘੱਟੋ-ਘੱਟ ਉਜਰਤਾਂ ’ਚ ਇਹ ਸੋਧ ਮਾਰਚ ਨੂੰ ਖ਼ਤਮ ਹੋਈ ਛਿਮਾਹੀ ਦੌਰਾਨ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਚ ਹੋਏ 25 ਅੰਕਾਂ ਦੇ ਵਾਧੇ ਦੇ ਆਧਾਰ ’ਤੇ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਪ੍ਰਤੀ ਅੰਕ 7 ਰੁਪਏ ਦੇ ਹਿਸਾਬ ਨਾਲ ਉਜਰਤਾਂ ’ਚ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਲਾਗੂ ਹੋਣ ਨਾਲ ਘੱਟੋ-ਘੱਟ ਉਜਰਤ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਮਹਿੰਗਾਈ ਦੇ ਦੌਰ ’ਚ ਕੁਝ ਵਿੱਤੀ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਖਾਂ ਰੁਪਏ ਦੀ ਹੈਰੋਇਨ ਸਣੇ 10 ਮੁਲਜ਼ਮ ਗ੍ਰਿਫ਼ਤਾਰ
NEXT STORY