ਜਲੰਧਰ/ਚੰਡੀਗੜ੍ਹ (ਧਵਨ, ਅੰਕੁਰ) : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ. ਐੱਮ. ਐੱਸ. ਵਾਈ.) ਦੇ ਲਾਭਪਾਤਰੀਆਂ ਲਈ ਹੈਲਥ ਕਾਰਡ ਪ੍ਰਾਪਤ ਕਰਨਾ ਹੁਣ ਹੋਰ ਸੁਖਾਲਾ ਹੋ ਗਿਆ ਹੈ। ਸਟੇਟ ਹੈਲਥ ਏਜੰਸੀ (ਐੱਸ. ਐੱਚ. ਏ.) ਪੰਜਾਬ ਨੇ ਅਧਿਕਾਰਤ ਪੋਰਟਲ ਰਾਹੀਂ ਕਾਰਡ ਆਨਲਾਈਨ ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਹੁਣ ਕਾਰਡ ਦੀ ਕਾਪੀ ਲੈਣ ਲਈ ਵਿਸ਼ੇਸ਼ ਤੌਰ ’ਤੇ ਕਿਸੇ ਕੇਂਦਰ ’ਤੇ ਜਾਣ ਦੀ ਲੋੜ ਨਹੀਂ ਹੋਵੇਗੀ। ਈ-ਕੇ. ਵਾਈ. ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣ ਤੋਂ ਬਾਅਦ ਲਾਭਪਾਤਰੀ ਆਪਣੇ ਮੋਬਾਇਲ ਫੋਨ ’ਤੇ ਹੈਲਥ ਕਾਰਡ ਡਾਊਨਲੋਡ ਕਰ ਸਕਦੇ ਹਨ ਜਾਂ ਉਸ ਦੀ ਪ੍ਰਿੰਟ ਕਾਪੀ ਕੱਢ ਸਕਦੇ ਹਨ। ਕਾਰਡ ਡਾਊਨਲੋਡ ਕਰਨ ਲਈ ਫੈਮਿਲੀ ਆਈ. ਡੀ., ਹੈਲਥ ਕਾਰਡ ਨੰਬਰ, ਮੋਬਾਇਲ ਨੰਬਰ ਜਾਂ ਆਧਾਰ ਨੰਬਰ ਨਾਲ ਰਿਕਾਰਡ ਖੋਜਿਆ ਜਾ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਲੱਗਣਗੇ 'ਵਿਸ਼ੇਸ਼ ਵੋਟਰ ਕੈਂਪ', ਸ਼ਾਮ 4 ਵਜੇ ਤੱਕ BLOs ਕਰਨਗੇ ਵੋਟਰਾਂ ਦਾ ਹਰ ਕੰਮ
ਇਸ ਤੋਂ ਬਾਅਦ ਰਜਿਸਟਰਡ ਮੋਬਾਇਲ ਜਾਂ ਆਧਾਰ ਨਾਲ ਜੁੜੇ ਵੇਰਵੇ ਰਾਹੀਂ ਓ. ਟੀ. ਪੀ. ਦੁਆਰਾ ਸੁਰੱਖਿਅਤ ਤਸਦੀਕ ਕੀਤੀ ਜਾਵੇਗੀ। ਪ੍ਰਮਾਣੀਕਰਨ ਸਫ਼ਲ ਹੋਣ ’ਤੇ ਤਸਦੀਕਸ਼ੁਦਾ ਕਾਰਡ ਪੀ. ਡੀ. ਐੱਫ. ਫਾਰਮੈਟ ’ਚ ਮੁਹੱਈਆ ਹੋਵੇਗਾ। ਐੱਸ. ਐੱਚ. ਏ. ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਕਾਰਡ ਡਾਊਨਲੋਡ ਕਰਨ ਤੋਂ ਪਹਿਲਾਂ ਲਾਭਪਾਤਰੀ ਦਾ ਈ-ਕੇ.ਵਾਈ.ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣਾ ਲਾਜ਼ਮੀ ਹੈ। ਪਰਿਵਾਰ ਦੇ ਮੈਂਬਰਾਂ ਦੀਆਂ ਅਪਡੇਟ ਕੀਤੀਆਂ ਤਸਵੀਰਾਂ ਦੀ ਤਸਦੀਕ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...
ਸਿਰਫ ਕਾਰਡ ਡਾਊਨਲੋਡ ਕਰਨਾ ਤਸਦੀਕ ਪ੍ਰਕਿਰਿਆ ਦਾ ਬਦਲ ਨਹੀਂ ਹੈ। ਡਿਜੀਟਲ ਸਹੂਲਤ ਨਾਲ ਕਾਗਜ਼ੀ ਕਾਰਵਾਈ ਅਤੇ ਅਣਚਾਹੇ ਗੇੜੇ ਘੱਟ ਹੋਣਗੇ ਅਤੇ ਲੋੜ ਦੇ ਸਮੇਂ ਕਾਰਡ ਤੱਕ ਤੇਜ਼ੀ ਨਾਲ ਪਹੁੰਚ ਮਿਲੇਗੀ। ਯੋਜਨਾ ਹੇਠ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਇਲਾਜ ਕਵਰੇਜ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਭਲਕੇ ਲੱਗਣਗੇ 'ਵਿਸ਼ੇਸ਼ ਵੋਟਰ ਕੈਂਪ', ਸ਼ਾਮ 4 ਵਜੇ ਤੱਕ BLOs ਕਰਨਗੇ ਵੋਟਰਾਂ ਦਾ ਹਰ ਕੰਮ
NEXT STORY