ਲੁਧਿਆਣਾ (ਸੁਰਿੰਦਰ ਸੰਨੀ) : ਟਰੈਫਿਕ ਪੁਲਸ ਵੱਲੋਂ ਸ਼ਹਿਰ ਦੇ ਵਾਹਨ ਚਾਲਕਾਂ ਦੇ ਸਾਲ 2019 ਵਿਚ ਰੌਂਗ ਪਾਰਕਿੰਗ ਦੇ 49 ਹਜ਼ਾਰ ਤੋਂ ਜ਼ਿਆਦਾ ਚਲਾਨ ਕਰਨ ਦੇ ਬਾਵਜੂਦ ਲੋਕ ਨਹੀਂ ਸੁਧਾਰ ਰਹੇ। ਆਲਮ ਇਹ ਹੈ ਕਿ ਸ਼ਹਿਰ ਵਿਚ ਟਰੈਫਿਕ ਜਾਮ ਦਾ ਮੁੱਖ ਕਾਰਨ ਵਾਹਨਾਂ ਦੀ ਗਲਤ ਪਾਰਕਿੰਗ ਬਣਦਾ ਜਾ ਰਿਹਾ ਹੈ, ਜਦੋਂਕਿ ਟਰੈਫਿਕ ਪੁਲਸ ਇੰਨੀ ਭਾਰੀ ਗਿਣਤੀ ਵਿਚ ਚਲਾਨ ਕਰਨ ਦੇ ਬਾਵਜੂਦ ਜਾਮ ਨਾਲ ਨਜਿੱਠਣ ਵਿਚ ਅਸਮਰੱਥ ਨਜ਼ਰ ਆ ਰਹੀ ਹੈ। ਟਰੈਫਿਕ ਪੁਲਸ ਵੱਲੋਂ ਸਾਲ 2019 ਵਿਚ ਕੁਲ 188,1861 ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁਲ 6,77,85149 ਰੁਪਏ ਦੀ ਜੁਰਮਾਨਾ ਰਾਸ਼ੀ ਇਕੱਤਰ ਕਰ ਕੇ ਪੰਜਾਬ ਸਰਕਾਰ ਦੀ ਝੋਲੀ ਪਾਈ ਹੈ।
ਰੌਂਗ ਪਾਰਕਿੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਚਲਾਨ ਟਰੈਫਿਕ ਪੁਲਸ ਵੱਲੋਂ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਾਲਕਾਂ ਦੇ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 39 ਹਜ਼ਾਰ ਦੇ ਕਰੀਬ ਹੈ, ਜਦੋਂਕਿ ਇਸ ਤੋਂ ਬਾਅਦ ਨੰਬਰ ਬਿਨਾਂ ਡਰਾਈਵਿੰਗ ਲਾਇਸੈਂਸ ਅਤੇ ਬਿਨਾਂ ਸੀਟ ਬੈਲਟ ਦਾ ਆਉਂਦਾ ਹੈ। ਟਰੈਫਿਕ ਪੁਲਸ ਵੱਲੋਂ ਸਾਲ 2019 ਵਿਚ ਕੁਲ 1,43,198 ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਿਚ ਕਾਰਾਂ, ਦੋਪਹੀਆ ਵਾਹਨ, ਟਰੱਕ, ਟਰੈਕਟਰ-ਟਰਾਲੀ ਅਤੇ ਹੋਰ ਵਾਹਨ ਸ਼ਾਮਲ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲਸ ਦੀ ਪ੍ਰਾਈਵੇਟ ਠੇਕਾ ਪ੍ਰਾਪਤ ਟੋਇੰਗ ਕੰਪਨੀ ਨੇ ਪੂਰੇ ਸਾਲ ਵਿਚ 34,183 ਵਾਹਨਾਂ ਨੂੰ ਟੋਅ ਕੀਤਾ, ਜਿਸ ਤੋਂ ਕੰਪਨੀ ਨੇ 1.89 ਕਰੋੜ ਰੁਪਏ ਕਮਾਏ ਹਨ। ਟੋਅ ਕੀਤੇ ਗਏ ਦੋਪਹੀਆ ਵਾਹਨਾਂ ਦੀ ਗਿਣਤੀ 10,860 ਅਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ 23,323 ਹੈ। ਸਾਲ ਦੇ ਅੰਤ ਵਿਚ ਰਾਜ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਵਧਾਈ ਗਈ ਜੁਰਮਾਨਾ ਰਾਸ਼ੀ ਤੋਂ ਬਾਅਦ ਟਰੈਫਿਕ ਪੁਲਸ ਵੱਲੋਂ ਮੌਕੇ 'ਤੇ ਅਦਾ ਕੀਤੇ ਜਾਣ ਵਾਲੇ ਨਕਦ ਚਲਾਨਾਂ ਵਿਚ ਨਵੀਂ ਦਰ ਨਾਲ ਜੁਰਮਾਨਾ ਰਾਸ਼ੀ ਵਸੂਲੀ ਜਾ ਰਹੀ ਹੈ।
ਇਹ ਰਿਹਾ ਸਾਲ 2019 ਵਿਚ ਚਲਾਨਾਂ ਦਾ ਅੰਕੜਾ :
ਰੌਂਗ ਪਾਰਕਿੰਗ : 49,170
ਬਿਨਾਂ ਹੈਲਮੇਟ : 39,204
ਬਿਨਾਂ ਸੀਟ ਬੈਲਟ : 13,547
ਬਿਨਾਂ ਡਰਾਈਵਿੰਗ ਲਾਇਸੈਂਸ : 13,913
ਬਿਨਾਂ ਆਰ. ਸੀ. : 2571
ਬਿਨਾਂ ਇੰਸ਼ੋਰੈਂਸ : 4924
ਟ੍ਰਿਪਲ ਰਾਈਡਿੰਗ : 3343
ਬਲੈਕ ਫਿਲਮ : 2096
ਡਰੰਕ ਐਂਡ ਡਰਾਈਵ : 1870
ਅੰਡਰਏਜ : 112
ਮੋਬਾਇਲ ਫੋਨ : 5199
ਪ੍ਰਦੂਸ਼ਣ : 4302
ਓਵਰਲੋਡ : 235
ਓਵਰਲੈਂਥ : 752
ਓਵਰਹਾਈਟ : 878
ਰੈੱਡ ਲਾਈਟ ਜੰਪ : 8178
ਓਵਰਸਪੀਡ : 5369
ਰੌਂਗ ਸਾਈਡ : 7236
ਬਿਨਾਂ ਪਰਮਿਟ : 1096
ਪ੍ਰੈਸ਼ਰ ਹਾਰਨ : 1622
ਨੋ ਐਂਟਰੀ : 1050
ਗਲਤ ਨੰਬਰ ਪਲੇਟ : 3003
ਖਤਰਨਾਕ ਡਰਾਈਵਿੰਗ : 4610
34,183 ਵਾਹਨ ਕੀਤੇ ਟੋਅ
ਦੋਪਹੀਆ : 10,860
ਚਾਰ ਪਹੀਆ : 23,323
ਟੋਇੰਗ ਫੀਸ ਹੋਈ ਇਕੱਠੀ 1,89,01321
ਟਰੈਫਿਕ ਪੁਲਸ ਦੇ ਕੋਲ ਮੌਜੂਦਾ ਫੋਰਸ
ਡੀ. ਸੀ. ਪੀ. : 1
ਏ. ਸੀ. ਪੀ. : 2
ਐੱਸ. ਆਈ. : 6
ਏ. ਐੱਸ. ਆਈ. 61
ਹੈੱਡ ਕਾਂਸਟੇਬਲ : 63
ਕਾਂਸਟੇਬਲ : 50
ਲੇਡੀ ਕਾਂਸਟੇਬਲ : 37
ਪੀ. ਐੱਚ. ਜੀ. : 46
ਵ੍ਹੀਕਲ ਵਾਈਜ਼ ਚਲਾਨ ਦਾ ਅੰਕੜਾ
ਦੋਪਹੀਆ ਵਾਹਨ : 71,065
ਕਾਰਾਂ : 49,964
ਬੱਸਾਂ : 1925
ਟਰੱਕ : 1681
ਟਰੈਕਟਰ ਟਰਾਲੀ : 172
ਥ੍ਰੀ ਵ੍ਹੀਲਰ : 8639
ਫੋਰ ਵ੍ਹੀਲਰ : 9752
ਰੋਜ਼ਾਨਾ 5 ਸ਼ਰਾਬੀ ਚਾਲਕਾਂ ਦੇ ਚਲਾਨ
ਪ੍ਰਾਪਤ ਅੰਕੜਿਆਂ ਮੁਤਾਬਕ ਟਰੈਫਿਕ ਪੁਲਸ ਨੇ ਔਸਤਨ ਰੋਜ਼ਾਨਾ ਅਜਿਹੇ ਕਰੀਬ 5 ਚਾਲਕਾਂ ਦੇ ਚਲਾਨ ਕੀਤੇ ਹਨ ਜੋ ਡਰਾਈਵਿੰਗ ਦੌਰਾਨ ਸ਼ਰਾਬ ਪੀ ਕੇ ਆਪਣੀ ਅਤੇ ਸੜਕਾਂ 'ਤੇ ਚੱਲਣ ਵਾਲੇ ਹੋਰਨਾਂ ਲੋਕਾਂ ਦੀ ਜਾਨ ਖਤਰੇ ਵਿਚ ਪਾ ਰਹੇ ਸਨ, ਹਾਲਾਂਕਿ ਪੁਲਸ ਕੋਲ ਮੁਹੱਈਆ ਸਾਧਨਾਂ ਦੇ ਮੁਤਾਬਕ ਇਹ ਗਿਣਤੀ ਕਾਫੀ ਘੱਟ ਹੈ। ਪੁਲਸ ਵਿਭਾਗ ਦੇ ਕੋਲ ਸ਼ਰਾਬੀ ਚਾਲਕਾਂ ਦੀ ਜਾਂਚ ਲਈ ਮੁਹੱਈਆ ਅਲਕੋਮੀਟਰਾਂ ਦੀ ਗਿਣਤੀ 50 ਤੋਂ ਜ਼ਿਆਦਾ ਹੈ। ਸ਼ਰਾਬੀ ਚਾਲਕਾਂ ਨੂੰ ਕਾਬੂ ਕਰਨ ਲਈ ਥਾਣਾ ਪੁਲਸ ਨੂੰ ਵੀ ਅਲਕੋਮੀਟਰ ਮੁਹੱਈਆ ਕਰਵਾਏ ਗਏ ਹਨ।
ਵਾਹਨ ਟੋਅ ਹੋਇਆ ਤਾਂ ਛੁਡਵਾਉਣਾ ਮਹਿੰਗਾ
ਨਾਲ ਹੀ ਰਾਜ ਸਰਕਾਰ ਵੱਲੋਂ ਬੀਤੀ 19 ਦਸੰਬਰ ਤੋਂ ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਵਧਾਏ ਗਏ ਜੁਰਮਾਨਿਆਂ ਦਾ ਅਸਰ ਟਰੈਫਿਕ ਪੁਲਸ ਦੀ ਪ੍ਰਾਈਵੇਟ ਕੰਪਨੀ ਵੱਲੋਂ ਟੋਅ ਕੀਤੇ ਜਾਣ ਵਾਲੇ ਵਾਹਨਾਂ 'ਤੇ ਵੀ ਪਿਆ ਹੈ। ਟੋਅ ਕੀਤੇ ਵਾਹਨ ਨੂੰ ਛੁਡਵਾਉਣ ਲਈ ਹੁਣ ਰੌਂਗ ਪਾਰਕਿੰਗ ਦੀ ਜੁਰਮਾਨਾ ਰਾਸ਼ੀ ਪੰਜ ਸੌ ਰੁਪਏ ਕਰ ਦਿੱਤੀ ਗਈ ਹੈ, ਜਦੋਂਕਿ ਪਹਿਲਾਂ ਇਹ ਤਿੰਨ ਸੌ ਰੁਪਏ ਸੀ। ਹੁਣ ਕਾਰ ਟੋਅ ਹੋਣ 'ਤੇ ਮਾਲਕ ਨੂੰ 667 ਰੁਪਏ ਟੋਇੰਗ ਫੀਸ ਅਤੇ ਚਲਾਨ ਦੀ ਜੁਰਮਾਨਾ ਰਾਸ਼ੀ ਪੰਜ ਸੌ ਰੁਪਏ ਕੁਲ 1167 ਰੁਪਏ ਅਦਾ ਕਰਨੇ ਪੈਣਗੇ। ਟੋਅ ਹੋਏ ਦੋਪਹੀਆ ਵਾਹਨ ਨੂੰ ਛੁਡਵਾਉਣ 'ਤੇ 308 ਰੁਪਏ ਟੋਇੰਗ ਫੀਸ ਅਤੇ ਪੰਜ ਸੌ ਚਾਲਾਨ ਰਾਸ਼ੀ ਕੁਲ 508 ਰੁਪਏ ਅਦਾ ਕਰਨੇ ਹੋਣਗੇ।
ਰੰਧਾਵਾ ਖਿਲਾਫ ਕਾਰਵਾਈ ਲਈ ਐੱਸ. ਜੀ. ਪੀ. ਸੀ. ਨੇ ਕੱਸੀ ਕਮਰ
NEXT STORY