ਮੋਗਾ, (ਕਸ਼ਿਸ਼ ਸਿੰਗਲਾ)- ਮੋਗਾ ਦੇ ਪਿੰਡ ਦਾਤਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਨਾਬਾਲਿਗ ਕੁੜੀ ਦਾ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਵੱਲੋਂ ਆਪਣੀ ਮਾਂ ਨੂੰ ਇਸ ਸਬੰਧੀ ਦੱਸਿਆ ਗਿਆ ਅਤੇ ਕੁੜੀ ਵੱਲੋਂ ਹੀ 112 ਨੰਬਰ 'ਤੇ ਇਸ ਦੀ ਕੰਪਲੇਂਟ ਕੀਤੀ ਗਈ। ਉਸ ਤੋਂ ਬਾਅਦ ਮੋਗਾ ਦੇ ਐੱਸਐੱਸਪੀ ਵੱਲੋਂ ਇਸ ਸਬੰਧੀ ਉਨ੍ਹਾਂ ਦੇ ਘਰ ਪੁਲਸ ਮੁਲਾਜ਼ਮ ਭੇਜਿਆ ਗਿਆ ਅਤੇ ਪਿਓ ਨੂੰ ਕਾਬੂ ਕੀਤਾ ਗਿਆ।
ਉਥੇ ਹੀ ਜਦੋਂ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਿਓ ਦਾ ਮੈਡੀਕਲ ਕਰਾਉਣ ਆਏ ਤਾਂ ਪੀੜਤਾ ਦੀ ਮਾਂ ਦਾ ਗੁੱਸਾ ਫੁੱਟ ਗਿਆ ਅਤੇ ਉਸ ਵੱਲੋਂ ਪਿਓ ਦੀ ਕੁੱਟਮਾਰ ਕੀਤੀ ਗਈ। ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਸਦਾ ਦੂਜਾ ਵਿਆਹ ਹੋਇਆ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਉਸਦਾ ਪਿਤਾ ਉਸਦੀ ਕੁੜੀ ਨਾਲ ਗਲਤ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ- Swiggy-Zomato 'ਤੇ ਚੱਲ ਰਿਹਾ ਨਵਾਂ ਸਕੈਮ, ਡਿਲੀਵਰੀ ਬੁਆਏ ਕਿਤੇ ਤੁਹਾਨੂੰ ਵੀ ਤਾਂ ਨਹੀਂ ਲਗਾ ਰਹੇ ਚੂਨਾ!
ਜਾਣਕਾਰੀ ਮੁਤਾਬਕ, ਪਿਛਲੇ 3 ਸਾਲ ਤੋਂ ਇੱਕ ਪਿਓ ਆਪਣੀ ਨਾਬਾਲਿਗ ਸੌਤੇਲੀ ਧੀ ਨਾਲ ਗਲਤ ਕੰਮ ਕਰਦਾ ਆ ਰਿਹਾ ਸੀ। ਲੜਕੀ ਦੇ ਬਿਆਨ ‘ਤੇ ਉਸਦੇ ਸੌਤੇਲੇ ਪਿਓ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਪੀੜਤ ਲੜਕੀ ਅਤੇ ਮੁਲਜ਼ਮ ਪਿਓ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਦੇ ਨਾਲ-ਨਾਲ ਡੀਐੱਨਏ ਟੈਸਟ ਵੀ ਕਰਵਾਇਆ ਗਿਆ।
ਪੁਲਸ ਜਿਵੇਂ ਹੀ ਮੁਲਜ਼ਮ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੁਪਹਿਰ ਲਗਭਗ ਢਾਈ ਵਜੇ ਐਮਰਜੈਂਸੀ ਤੋਂ ਵਾਪਸ ਕੋਰਟ ਲੈਕੇ ਜਾ ਰਾਹੇ ਸੀ ਤਾਂ ਪੀੜਤਾਂ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਮੁਲਜ਼ਮ ਨੂੰ ਘੇਰ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਸ ਨੇ ਵਿਚਕਾਰ ਪੈ ਕੇ ਮੁਲਜ਼ਮ ਨੂੰ ਬਚਾ ਕੇ ਗੱਡੀ ਵਿੱਚ ਬਿਠਾ ਕੇ ਤੁਰੰਤ ਹਸਪਤਾਲ ਤੋਂ ਲੈ ਗਈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ! ਰੱਖੜੀ ਬੰਨ੍ਹਣ ਜਾ ਰਹੀ ਭੈਣ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਪੁੱਤ ਸਣੇ ਦੋਹਾਂ ਦੀ ਦਰਦਨਾਕ ਮੌਤ
ਇਹ ਵੀ ਪੜ੍ਹੋ- Asia Cup ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ! ਟੀਮ 'ਚੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ
ਥਾਣਾ ਮੈਹਣਾ ਦੀ ਪੁਲਸ ਇੰਸਪੈਕਟਰ ਕਿਰਣਜੀਤ ਕੌਰ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸਦੀ ਮਾਂ ਨੇ ਕੁਝ ਸਾਲ ਪਹਿਲਾਂ ਜਗਦੀਸ਼ ਸਿੰਘ ਨਾਲ ਦੂਜਾ ਵਿਆਹ ਕੀਤਾ ਸੀ। ਲਗਭਗ 3 ਸਾਲ ਪਹਿਲਾਂ ਉਸਦੀ ਮਾਂ ਦਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਓਪਰੇਸ਼ਨ ਹੋਇਆ ਸੀ ਅਤੇ ਉਹ 3 ਦਿਨ ਹਸਪਤਾਲ ਵਿੱਚ ਰਹੀ। ਉਸ ਤੋਂ ਬਾਅਦ ਉਹ ਕਿਸੇ ਨੇੜਲੇ ਰਿਸ਼ਤੇਦਾਰ ਦੇ ਘਰ ਚਲੀ ਗਈ ਸੀ। ਇਸ ਗੱਲ ਦਾ ਫ਼ਾਇਦਾ ਚੁੱਕ ਕੇ ਸੌਤੇਲੇ ਪਿਓ ਜਗਦੀਸ਼ ਸਿੰਘ ਨੇ ਉਸ ਨਾਲ ਕਈ ਦਿਨ ਤੱਕ ਗਲਤ ਕੰਮ ਕੀਤਾ। ਇੰਨਾ ਹੀ ਨਹੀਂ, ਪਿਛਲੇ 3 ਸਾਲ ਤੋਂ ਉਹ ਲਗਾਤਾਰ ਉਸ ਨਾਲ ਗਲਤ ਕੰਮ ਕਰਦਾ ਆ ਰਿਹਾ ਸੀ। ਹੁਣ ਦਰਦ ਵੱਧ ਜਾਣ ਤੋਂ ਬਾਅਦ ਉਸ ਨੂੰ ਸਮਝ ਆਈ ਕਿ ਉਸਦੇ ਨਾਲ ਕੀ ਗਲਤ ਹੋ ਰਿਹਾ ਸੀ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇਣ ‘ਤੇ ਪੁਲਸ ਨੇ ਸੌਤੇਲੇ ਪਿਓ ਜਗਦੀਸ਼ ਸਿੰਘ ਖ਼ਿਲਾਫ਼ ਧਾਰਾ 64(2)ਐੱਫ਼, 64(2)ਐੱਮ, 351 ਬੀਐੱਨਐੱਸ ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਇੰਸਪੈਕਟਰ ਨੇ ਕਿਹਾ ਕਿ ਮੁਲਜ਼ਮ ਜਗਦੀਸ਼ ਸਿੰਘ ਨੂੰ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤਾ ਤੇ ਮੁਲਜ਼ਮ ਦੋਹਾਂ ਦੇ ਡੀਐੱਨਏ ਸੈਂਪਲ ਵੀ ਲਏ ਗਏ ਹਨ।
ਓਧਰ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਾ ਜਾਵੇ।
ਇਹ ਵੀ ਪੜ੍ਹੋ- ਰੋਹਿਤ-ਕੋਹਲੀ ਦਾ ਕਰੀਅਰ ਖ਼ਤਮ! ODI ਟੀਮ 'ਚ ਜਗ੍ਹਾ ਮਿਲਣਾ ਵੀ ਹੋਇਆ ਮੁਸ਼ਕਿਲ
ਪੈਰ ਫਿਸਲਣ ਕਾਰਨ ਸਤਲੁਜ ਦਰਿਆ 'ਚ ਰੁੜ੍ਹੀ ਲੜਕੀ, ਗੋਤਾਖੋਰਾਂ ਵਲੋਂ ਕੀਤੀ ਜਾ ਰਹੀ ਭਾਲ
NEXT STORY