ਮਾਛੀਵਾਡ਼ਾ ਸਾਹਿਬ, (ਟੱਕਰ)-ਸ਼ਹਿਰ ਦੇ ਸਥਾਨਕ ਬਲੀਬੇਗ ਬਸਤੀ 'ਚ ਇਕ ਲੜਕੀ ਦੇ ਸਤਲੁਜ ਦਰਿਆ 'ਚ ਰੁੜ੍ਹ ਜਾਣ ਦੀ ਖ਼ਬਰ ਮਿਲੀ ਹੈ । ਜਾਣਕਾਰੀ ਮੁਤਾਬਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ ਜੋ ਕਿ ਬੀਤੇ ਦਿਨ ਸਵੇਰੇ ਖੇਤਾਂ 'ਚ ਮਜ਼ਦੂਰੀ ਕਰਨ ਗਈ ਪਰ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ ਵਿਚ ਅਚਾਨਕ ਰੁੜ੍ਹ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾ ਕੱਲ੍ਹ ਹੋਰਨਾਂ ਮਜ਼ਦੂਰਾਂ ਨਾਲ ਸਤਲੁਜ ਦਰਿਆ ਨੇੜੇ ਪਿੰਡ ਦੋਪਾਣਾ ਵਿਖੇ ਖੇਤਾਂ ਵਿਚ ਕੰਮ ਕਰਨ ਗਈ ਸੀ, ਜੋ ਕਿ ਝੋਨੇ ਦੇ ਖੇਤਾਂ ਵਿਚ ਮਜ਼ਦੂਰੀ ਕਰ ਰਹੀ ਸੀ। ਗਰਮੀ ਜਿਆਦਾ ਹੋਣ ਕਾਰਨ ਉਹ ਆਪਣੀਆਂ ਹੋਰਨਾਂ ਸਹੇਲੀਆਂ ਨਾਲ ਨੇੜੇ ਵਗਦੇ ਦਰਿਆ ਵਿਚ ਨਹਾਉਣ ਚਲੀ ਗਈ।
ਉਸ ਦੀਆਂ ਸਹੇਲੀਆਂ ਨੇ ਦੱਸਿਆ ਕਿ ਜਦੋਂ ਉਹ ਪਾਣੀ ਵਿਚ ਉਤਰੀ ਤਾਂ ਅਚਾਨਕ ਉਸਦਾ ਪੈਰ ਫਿਸਲ ਗਿਆ, ਜਿਸ ਕਾਰਨ ਉਹ ਪਾਣੀ ਦੇ ਤੇਜ਼ 'ਚ ਰੁੜ੍ਹ ਗਈ। ਇਸ ਮੌਕੇ ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਕੁਝ ਹੀ ਪਲਾਂ ਵਿਚ ਉਸ ਨੂੰ ਤੇਜ਼ ਪਾਣੀ ਵਹਾਅ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਪਿਛਲੇ 2 ਦਿਨਾਂ ਤੋਂ ਗੋਤਾਖੋਰਾਂ 'ਤੇ ਕਿਸ਼ਤੀਆਂ ਰਾਹੀਂ ਸਤਲੁਜ ਦਰਿਆ ਵਿਚ ਨਿਸ਼ਾ ਦੀ ਭਾਲ ਕੀਤੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਉਸਦਾ ਕੋਈ ਪਤਾ ਨਹੀਂ ਲੱਗ ਸਕਾ ਹੈ। ਪਰਿਵਾਰ ਨੇ ਹਾਦਸੇ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਦੱਸਦਈਏ ਕਿ ਨਿਸ਼ਾ ਜੋ ਕਿ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸਦਾ ਪਿਤਾ ਵੀ ਮਜ਼ਦੂਰੀ ਕਰਦਾ ਹੈ।
ਪੰਜਾਬ ਸਰਕਾਰ ਨੇ ਜਾਰੀ ਕੀਤੀ ਪਹਿਲੀ ਕਿਸ਼ਤ ਤੇ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਪੜ੍ਹੋ TOP-10 ਖ਼ਬਰਾਂ
NEXT STORY