ਅੰਮ੍ਰਿਤਸਰ (ਸੁਮਿਤ) : ਕਹਿਰ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਕਾਲੇ ਦੀਆਂ ਹਨ, ਜਿਥੇ ਹੋਲੀ ਵਾਲੀ ਰਾਤ ਇਕੋ ਵੇਲੇ 6 ਸਿਵੇ ਬਲੇ। ਇਨ੍ਹਾ ਵਿਚ 2 ਚਿਤਾਵਾਂ 2 ਸਕੇ ਭਰਾਵਾਂ ਦੀਆਂ ਸਨ। ਜੋ ਦੋਸਤਾਂ ਨਾਲ ਸ੍ਰੀ ਮਨੀਕਰਨ ਸਾਹਿਬ ਦੀ ਯਾਤਰਾ 'ਤੇ ਗਏ ਸਨ ਪਰ ਜ਼ਿੰਦਾ ਵਾਪਸ ਮੁੜ ਕੇ ਨਹੀਂ ਆਏ।

ਹਾਦਸੇ ਦਾ ਸ਼ਿਕਾਰ ਹੋਏ 8 'ਚੋਂ 6 ਨੌਜਵਾਨਾਂ ਦਾ ਹੋਲੀ ਵਾਲੀ ਰਾਤ ਇਕੱਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੰਜ਼ਰ ਇੰਨਾ ਦੁੱਖਦਾਈ ਸੀ ਕਿ ਹਰ ਵੇਖਣ ਵਾਲੇ ਦੀ ਰੂਹ ਕੁਰਲਾ ਉਠੀ। ਸਿਆਸੀ ਆਗੂਆਂ ਨੇ ਜਿਥੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਦਿਲਾਸਾ ਦਿੱਤਾ ਹੈ, ਉਥੇ ਹੀ ਸਰਕਾਰ ਵਲੋਂ ਮਾਲੀ ਮਦਦ ਦਾ ਐਲਾਨ ਵੀ ਕੀਤਾ ਹੈ।

ਦੱਸਣਯੋਗ ਹੈ ਕਿ ਸ੍ਰੀ ਮਨੀਕਰਨ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਨੈਣਾ ਦੇਵੀ ਕੋਲ ਖੱਡ 'ਚ ਡਿੱਗੀ ਗਈ ਸੀ। ਇਸ ਹਾਦਸੇ 'ਚ 8 ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 6 ਨੌਜਵਾਨ ਅੰਮ੍ਰਿਤਸਰ ਦੇ ਪਿੰਡ ਕਾਲੇ ਦੇ ਸਨ।
ਮੋਹਾਲੀ : ਪ੍ਰੀਖਿਆ ਕੇਂਦਰਾਂ ਨੇੜੇ ਇਕੱਠੇ ਹੋਣ 'ਤੇ ਰੋਕ
NEXT STORY