ਫਿਰੋਜ਼ਪੁਰ (ਮਲਹੋਤਰਾ) : ਨਸ਼ੇ ਕਾਰਨ ਨੌਜਵਾਨਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਸ਼ਹਿਰ ਦੀ ਬਸਤੀ ਸੁੰਨਵਾਂ ਦੇ ਇਕ ਨੋਜਵਾਨ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ। ਮ੍ਰਿਤਕ ਟੋਨੀ 25 ਪੁੱਤਰ ਸਾਦਕ ਦੇ ਭਰਾ ਰਾਕੇਸ਼ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਦਿਹਾੜੀ ਮਜ਼ਦੂਰੀ ਕਰਦਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਗੋਲੀਆਂ ਆਦਿ ਖਾਣ ਦਾ ਆਦੀ ਸੀ।
ਉਸ ਨੇ ਦੱਸਿਆ ਕਿ ਕੁਝ ਦਿਨ ਤੋਂ ਗੋਲੀਆਂ ਨਾ ਮਿਲਣ ਕਾਰਨ ਉਸਦੀ ਹਾਲਤ ਵਿਗੜ ਗਈ, ਮੰਗਲਵਾਰ ਸਵੇਰੇ ਉਸ ਨੂੰ ਸਿਵਲ ਹਸਪਤਾਲ ਲਿਆਉਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਐਂਬੂਲੈਂਸ ਸਮੇਤ ਤਿੰਨ ਵਾਹਨਾਂ ਦੀ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
NEXT STORY