ਪਾਇਲ (ਬਿੱਟੂ) : ਪੰਜਾਬ ਸਰਕਾਰ ਤੇ ਪੁਲਸ ਵਲੋਂ ਭਾਵੇਂ ਸੂਬੇ ’ਚ ਨਸ਼ਾ ਖ਼ਤਮ ਕਰਨ ਦੇ ਲੱਖਾਂ ਵਾਅਦੇ ਕੀਤੇ ਜਾ ਰਹੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਥਾਣਾ ਪਾਇਲ ਦੇ ਅਧੀਨ ਪੈਂਦੇ ਪਿੰਡ ਧਮੋਟ ਤੇ ਜਰਗ ਵਿਖੇ ਚਿੱਟੇ ਦੀ ਓਵਰ ਡੋਜ਼ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਿੰਡ ਧਮੋਟ ਵਿਖੇ ਲੰਮੇ ਸਮੇਂ ਤੋ ਚਿੱਟਾ ਪੀ ਰਿਹਾ ਸੁਖਦੀਪ ਸਿੰਘ (35) ਅੱਜ ਨਸ਼ੇ ਦੀ ਓਵਰਡੋਜ਼ ਕਾਰਣ ਦਮ ਤੋੜ ਗਿਆ। ਮ੍ਰਿਤਕ ਸੁਖਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਲੜਕਾ ਤੇ ਇਕ ਲੜਕੀ ਛੱਡ ਗਿਆ ਹੈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਬੀਤੇ ਕੱਲ ਸੀਰੀ ਨੂੰ ਪੈਸੇ ਦੇਣ ਲਈ ਗਿਆਰਾਂ ਹਜ਼ਾਰ ਰੁਪਏ ਲਏ ਸਨ ਪਰੰਤੂ ਉਸ ਵਲੋਂ ਨਸ਼ਾ ਲੈ ਲਿਆ ਗਿਆ ਅਤੇ ਦੋਰਾਹਾ ਦੇ ਇਕ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਧੀ ਦੇ ਸਹੁਰਿਓਂ ਆਏ ਫੋਨ ਨੇ ਉਡਾਏ ਪਿਤਾ ਦੇ ਹੋਸ਼, ਜਦੋਂ ਜਾ ਕੇ ਵੇਖਿਆ ਤਾਂ ਮਰੀ ਮਿਲੀ ਚਾਵਾਂ ਨਾਲ ਵਿਆਹੀ ਧੀ
ਇਸੇ ਤਰ੍ਹਾਂ ਪਿੰਡ ਜਰਗ ਵਿਖੇ ਵੀ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਨਸ਼ਾ ਬਿਨਾਂ ਕਿਸੇ ਡਰ ਭੈਅ ਤੋਂ ਵਿੱਕ ਰਿਹਾ ਹੈ ਅਤੇ ਹੋਰ ਵੀ ਕਈ ਵਿਅਕਤੀ ਨਸ਼ੇ ਦੀ ਓਵਰ ਡੋਜ਼ ਕਾਰਨ ਆਪਣਾ ਜੀਵਨ ਤਬਾਹ ਕਰ ਰਹੇ ਹਨ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਲੇਸ਼ ਕਾਰਣ ਪਤਨੀ ਨੂੰ ਨਾਲ ਲੈ ਗਿਆ ਸਾਲ਼ਾ, ਰਸਤੇ ’ਚ ਮੋਟਰਸਾਈਕਲ ਸਣੇ ਡਿੱਗੇ ਨਹਿਰ ’ਚ, 2 ਕੁੜੀਆਂ ਦੀ ਮੌਤ
NEXT STORY