ਜ਼ੀਰਾ (ਦਵਿੰਦਰ ਅਕਾਲੀਆਂਵਾਲਾ) : ਬੀਤੀ ਰਾਤ ਜ਼ੀਰਾ ਨੇੜੇ ਜ਼ੀਰਾ-ਮੋਗਾ ਬਾਈਪਾਸ ’ਤੇ ਅੱਖਾਂ ’ਚ ਸਾਹਮਣੇ ਤੋਂ ਕਿਸੇ ਵਾਹਨ ਦੀਆਂ ਲਾਈਟਾਂ ਪੈਣ ਕਾਰਨ ਇਕ ਮੋਟਰਸਾਈਕਲ ਚਾਲਕ ਦਾ ਮੋਟਰਸਾਈਕਲ ਫਿਸਲ ਕੇ ਨਹਿਰ ’ਚ ਡਿੱਗ ਪਿਆ ਜਿਸ ਕਾਰਨ ਵਗਦੀ ਨਹਿਰ ਵਿੱਚ 2 ਕੁੜੀਆਂ ਸਮੇਤ 3 ਬੱਚੇ ਰੁੜ੍ਹ ਗਏ, ਜਿਨ੍ਹਾਂ ’ਚੋਂ 1 ਬੱਚੇ ਨੂੰ ਨੇੜੇ ਦੇ ਲੋਕਾਂ ਨੇ ਬਚਾ ਲਿਆ ਜਦਕਿ ਦੋਵਾਂ ਕੁੜੀਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੇ ਪਿਤਾ ਬੋਹੜ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਰਟੌਲ ਬੇਟ (ਜ਼ੀਰਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਉਹ ਫਤਿਹਗੜ੍ਹ ਪੰਜਤੂਰ ਤੋਂ ਆਪਣੀ ਰਿਸ਼ਤੇਦਾਰੀ ’ਚੋਂ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤੇ ਸਨ ਕਿ ਆਪਣੇ ਘਰ ’ਚ ਉਸ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਮਾਮੂਲੀ ਤਕਰਾਰ ਹੋ ਗਈ। ਜਿਸ ਤੋਂ ਨਾਰਾਜ਼ ਹੋ ਕੇ ਉਸ ਦਾ ਸਾਲਾ ਲੱਲੀ ਵਾਸੀ ਫਿਰੋਜ਼ਪੁਰ ਉਸ ਦੀ ਪਤਨੀ ਮਨਪ੍ਰੀਤ ਕੌਰ, ਮੁੰਡਾ ਗੁਰਵੀਰ ਅਤੇ 2 ਕੁੜੀਆਂ ਕੋਮਲ ਤੇ ਸੀਰਤ ਨੂੰ ਆਪਣੇ ਘਰ ਫ਼ਿਰੋਜ਼ਪੁਰ ਲਿਜਾਣ ਦਾ ਕਹਿ ਕੇ ਮੋਟਰਸਾਈਕਲ ’ਤੇ ਲੈ ਕੇ ਚਲਾ ਗਿਆ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਪਤਨੀ ਨੇ ਬੇਟੇ ਨੂੰ ਪੁਲਸ ’ਚ ਭਰਤੀ ਕਰਵਾਉਣ ਲਈ CM ਨੂੰ ਲਿਖਿਆ ਪੱਤਰ
ਇਸ ਦੌਰਾਨ ਰਸਤੇ ’ਚ ਜ਼ੀਰਾ ਨੇੜੇ ਜ਼ੀਰਾ-ਮੋਗਾ ਬਾਈਪਾਸ ’ਤੇ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਦੀ ਤੇਜ਼ ਰੌਸ਼ਨੀ ਪੈਣ ਕਾਰਨ ਉਸ ਦੀਆਂ ਅੱਖਾਂ ਚੁੰਧਿਆ ਗਈਆਂ ਅਤੇ ਨਹਿਰ ਦੀ ਪਟੜੀ ਤੋਂ ਫਿਸਲ ਜਾਣ ਕਾਰਨ ਮੋਟਰਸਾਈਕਲ ਨਹਿਰ ’ਚ ਡਿੱਗ ਪਿਆ, ਜਿਸ ਕਾਰਨ ਮੋਟਰਸਾਈਕਲ ’ਤੇ ਸਵਾਰ ਉਸ ਦਾ ਮੁੰਡਾ ਗੁਰਵੀਰ ਅਤੇ ਦੋਵੇਂ ਕੁੜੀਆਂ ਕੋਮਲ (8) ਅਤੇ ਸੀਰਤ (3) ਨਹਿਰ ’ਚ ਰੁੜ੍ਹ ਗਏ ਜਦਕਿ ਉਸ ਦੀ ਪਤਨੀ ਵੀ ਨਹਿਰ ’ਚ ਡਿੱਗਦੀ ਡਿੱਗਦੀ ਮਸਾਂ ਬਚੀ। ਬੋਹੜ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਮਨਪ੍ਰੀਤ ਵੱਲੋਂ ਸ਼ੋਰ ਮਚਾਉਣ ’ਤੇ ਨੇੜੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਉਸ ਦੇ 10 ਮਹੀਨੇ ਦੇ ਬੱਚੇ ਗੁਰਵੀਰ ਨੂੰ ਨਹਿਰ ਵਿੱਚੋਂ ਜਿਊਂਦਾ ਬਾਹਰ ਕੱਢ ਲਿਆ ਜਦਕਿ ਦੋਵੇਂ ਕੁੜੀਆਂ ਨੂੰ ਨਹਿਰ ’ਚੋਂ ਕੱਢਣ ਤੱਕ ਉਹ ਦਮ ਤੋੜ ਗਈਆਂ ਸਨ। ਇਸ ਸੰਬੰਧ ਵਿਚ ਸੂਚਨਾ ਮਿਲਣ ’ਤੇ ਜ਼ੀਰਾ ਪੁਲਸ ਨੇ ਮਾਮਲੇ ਨੂੰ ਸ਼ੱਕੀ ਦੱਸਦਿਆਂ ਇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।ਇਹ ਵੀ ਪੜ੍ਹੋ :
ਇਹ ਵੀ ਪੜ੍ਹੋ : ਗੁਰਦੁਆਰੇ ’ਚ ਚੋਰੀ ਦੇ ਸ਼ੱਕ ’ਚ ਕਰਮਚਾਰੀ ਨੂੰ ਉਤਾਰਿਆਂ ਮੌਤ ਦੇ ਘਾਟ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਘਰੋਂ ਨਕਦੀ, ਗਹਿਣੇ ਤੇ ਹੋਰ ਸਮਾਨ ਲੈ ਕੇ ਕੁੜੀ ਭੇਤਭਰੇ ਹਾਲਾਤ 'ਚ ਲਾਪਤਾ
NEXT STORY