ਮਾਛੀਵਾੜਾ (ਟੱਕਰ) : ਨਸ਼ਿਆਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਦਾ ਨੌਜਵਾਨ ਸਨੀ ਕੁਮਾਰ ਜੋ ਕਿ ਲੰਘੀ 25 ਜੂਨ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਕੂੰਮਕਲਾਂ ਪੁਲਸ ਨੇ ਲੁਧਿਆਣਾ ਸੈਂਟਰਲ ਜੇਲ 'ਚ ਬੰਦ ਕੀਤਾ ਸੀ, ਦੀ ਇਲਾਜ ਅਧੀਨ ਬੀਤੀ ਰਾਤ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਕੂੰਮਕਲਾਂ ਪੁਲਸ ਦੀ ਕੁੱਟਮਾਰ ਕਾਰਨ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ ਹੈ ਜਦਕਿ ਕੂੰਮਕਲਾਂ ਪੁਲਸ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਮ੍ਰਿਤਕ ਜ਼ਿਆਦਾ ਨਸ਼ਾ ਕਰਨ ਦਾ ਆਦੀ ਸੀ ਜਿਸ ਕਾਰਨ ਉਸਦੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਹਵਾਲਾਤੀ ਸਨੀ ਕੁਮਾਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ 25 ਜੂਨ ਨੂੰ ਨਸ਼ਿਆਂ ਦੇ ਮਾਮਲੇ 'ਚ ਜੇਲ•ਆਏ ਸਨੀ ਕੁਮਾਰ ਦੀ 27 ਜੂਨ ਨੂੰ ਤਬੀਅਤ ਵਿਗੜ ਗਈ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਗੰਭੀਰ ਹਾਲਤ ਦੇਖਦੇ ਹੋਏ ਪੀ.ਜੀ.ਆਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਜ਼ਿਆਦਾ ਨਸ਼ਾ ਕਰਨ ਦਾ ਆਦੀ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਲਕਾ ਸਾਹਨੇਵਾਲ ਦਾ ਚੌਂਤਾ ਪਿੰਡ ਨਸ਼ਿਆਂ ਦੀ ਤਸਕਰੀ ਲਈ ਬਦਨਾਮ ਹੈ ਅਤੇ ਪਹਿਲਾਂ ਵੀ ਨਸ਼ਿਆਂ ਦੀ ਓਵਰਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਹੁਣ ਮੌਤ ਦੇ ਮੂੰਹ 'ਚ ਗਏ ਸਨੀ ਕੁਮਾਰ ਦਾ ਮਾਮਲਾ ਵੀ ਨਸ਼ਿਆਂ ਨਾਲ ਜੁੜਿਆ ਹੈ।
ਤੇਲ ਕੀਮਤਾਂ 'ਚ ਵਾਧੇ ਖਿਲਾਫ ਕਿਸਾਨਾਂ ਦਾ ਫੁੱਟਿਆ ਗੁੱਸਾ
NEXT STORY