ਨਾਭਾ (ਜੈਨ) : ਸਥਾਨਕ ਜਸਪਾਲ ਕਾਲੋਨੀ ਦੇ ਚਾਰ ਦਿਨ ਪਹਿਲਾਂ ਲਾਪਤਾ ਹੋਏ 36 ਸਾਲਾ ਨੌਜਵਾਨ ਹੁਕਮ ਸਿੰਘ ਦੀ ਲਾਸ਼ ਜੀਂਦ (ਹਰਿਆਣਾ) ਵਿਖੇ ਹਾਂਸੀ ਨਹਿਰ ਪੁਲ ਨੇੜੇ ਬਰਾਮਦ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਹ ਨੌਜਵਾਨ ਇਥੋਂ 11 ਦਸੰਬਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ, ਜਿਸ ਸੰਬੰਧੀ ਭਜਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜਸਪਾਲ ਕਾਲੋਨੀ ਨਾਭਾ ਨੇ ਕੋਤਵਾਲੀ ਵਿਚ ਧਾਰਾ 346 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਵਾਇਆ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਆਪਣੀ ਗੈਰ ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਆਪਣੇ ਹੱਥ 'ਤੇ ਘਰ ਦਾ ਮੋਬਾਈਲ ਫੋਨ ਲਿਖਿਆ, ਜਿਸ ਨਾਲ ਜੀਂਦ ਪੁਲਸ ਨੇ ਇਥੇ ਸੰਪਰਕ ਕੀਤਾ।
ਮ੍ਰਿਤਕ ਦੇ ਭਰਾ ਸੁਖਵਿੰਦਰ ਸਿੰਘ ਅਨੁਸਾਰ ਹੁਕਮ ਸਿੰਘ ਨੂੰ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਪ੍ਰੇਸ਼ਾਨ ਕੀਤਾ ਜਾਂਦਾ ਸੀ। ਹੁਕਮ ਸਿੰਘ ਕੰਬਾਈਨਾਂ ਠੀਕ ਕਰਨ ਦਾ ਕੰਮ ਕਰਦਾ ਸੀ। ਲਗਭਗ 12 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਤਿੰਨ ਬੱਚੇ ਹਨ। ਜੀਂਦ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਅੱਜ ਇਥੇ ਬਾਅਦ ਦੁਪਿਹਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਮਾਮਲਾ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰਾਂਗੇ।
ਘਰੇਲੂ ਕਲੇਸ਼ ਦਾ ਖ਼ੌਫਨਾਕ ਅੰਜਾਮ, ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY