ਫਗਵਾੜਾ (ਜਲੋਟਾ)-ਫਗਵਾੜਾ ’ਚ ਇਕ ਨੌਜਵਾਨ ਆਰਕੀਟੈਕਟ ਵੱਲੋਂ ਰਹੱਸਮਈ ਹਾਲਾਤ ’ਚ ਖ਼ੁਦਕੁਸ਼ੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਮਾਮਲੇ ਦੀ ਜਾਂਚ ਕਰ ਰਹੇ ਫਗਵਾੜਾ ਪੁਲਸ ਚੌਕੀ ਰੇਲਵੇ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਗਲੀ ਨੰਬਰ 5 ਖਾਲਸਾ ਇਨਕਲੇਵ ਬਾਬਾ ਗਧੀਆ ਫਗਵਾੜਾ ਵਜੋਂ ਹੋਈ ਹੈ, ਜਿਸ ਦੀ ਉਮਰ ਤਕਰੀਬਨ 33 ਸਾਲ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਪਨ ਕੁਮਾਰ ਵਿਆਹਿਆ ਹੋਇਆ ਹੈ ਤੇ ਪੇਸ਼ੇ ਤੋਂ ਆਰਕੀਟੈਕਟ ਹੈ। ਵਿਆਹ ਤੋਂ ਬਾਅਦ ਉਸ ਦੀ ਇਕ ਧੀ ਵੀ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ
ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਪਨ ਕੁਮਾਰ ਦੇ ਕੁਝ ਪਰਿਵਾਰਕ ਮੈਂਬਰ ਵਿਦੇਸ਼ ’ਚ ਰਹਿੰਦੇ ਹਨ। ਮੌਕੇ ਤੋਂ ਪੁਲਸ ਨੂੰ ਇਕ ਐਕਟਿਵਾ ਮਿਲੀ, ਜੋ ਮ੍ਰਿਤਕ ਵਿਪਨ ਕੁਮਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਖੜ੍ਹੀ ਕੀਤੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰੇਲਵੇ ਪੁਲਸ ਮ੍ਰਿਤਕ ਵਿਪਨ ਕੁਮਾਰ ਦੇ ਮਾਮਲੇ ਨੂੰ ਖੁਦਕੁਸ਼ੀ ਹੀ ਕਿਉਂ ਕਹਿ ਰਹੀ ਹੈ? ਸਬ-ਇੰਸਪੈਕਟਰ ਗੁਰਭੇਜ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਪੁਲਸ ਜਾਂਚ ’ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਪਰ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਖੇਤ ਵੇਚ ਕੇ ਪਤੀ ਨੇ ਪੜ੍ਹਾਇਆ, ਲੇਖਪਾਲ ਬਣਦਿਆਂ ਹੀ ਪਤਨੀ ਨੇ ਫੇਰੀਆਂ ਨਜ਼ਰਾਂ, ਮੰਗਿਆ ਤਲਾਕ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਰੇਲਵੇ ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਜਾਂ ਲਿਖਤੀ ਪੱਤਰ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਗਿਆ ਹੈ। ਪੁਲਸ ਜਾਂਚ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ
NEXT STORY