ਜਲੰਧਰ, (ਜੇ.ਬੀ.)- ਜਗ ਬਾਣੀ ਨਾਲ ਗੱਲ-ਬਾਤ ਕਰਦਿਆਂ ਪੰਜਾਬ ਭਾਜਪਾ ਯੂਥ ਦੇ ਮੀਡੀਆ ਇੰਚਾਰਜ ਅਸ਼ੋਕ ਸਰੀਨ ਨੇ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਸਲਾਹ ਦਿੰਦੇ ਕਿਹਾ ਕਿ ਜਿੱਥੇ ਕੋਵਿਡ 19 ਨਾਲ ਲੜਣ ਲਈ ਦੇਸ਼ ਦੀ ਸਰਕਾਰ ਤੇ ਹਰ ਇਕ ਜ਼ਿੰਮੇਵਾਰ ਨਾਗਰਿਕ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਉੱਥੇ ਉਨ੍ਹਾਂ ਨੂੰ ਵੀ ਇਸ ਲੜਾਈ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਡਾਕਟਰਾਂ ਨੂੰ ਨਿੰਦਦੇ ਸੀ ਅੱਜ ਉਹੀ ਡਾਕਟਰ ਸਾਡੇ ਲਈ ਰੱਬ ਬਣ ਕੇ ਖੜ੍ਹੇ ਹਨ ਤੇ ਪ੍ਰਾਈਵੇਟ ਹਸਪਤਾਲਾਂ ਤੇ ਉਥੇ ਦੇ ਡਾਕਟਰ ਕਰਫਿਊ ਦੇ ਚਲਦੇ ਆਪਣੇ ਹਸਪਤਾਲਾਂ ਨੂੰ ਬੰਦ ਕਰਕੇ ਘਰ ਬੈਠੇ ਹੋਏ ਹਨ, ਜਿਸ ਕਾਰਨ ਲੋਕ ਕਾਫੀ ਸਹਿਮੇ ਤੇ ਡਰੇ ਹੋਏ ਹਨ।
ਉਨ੍ਹਾਂ ਨੇ ਟਵੀਟ ਰਾਹੀਂ ਦੇਸ਼ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਤੁਰੰਤ ਰਾਸ਼ਟਰ ਹਿੱਤ 'ਚ 2 ਮਹੀਨੇ ਲਈ ਫ੍ਰੀ ਪ੍ਰਾਈਵੇਟ ਡਾਕਟਰਾਂ ਦੇ ਮੁੱਹਲਾ ਕਲੀਨਿਕ ਤੇ ਓ.ਪੀ.ਡੀ. ਖੋਲ੍ਹਣ ਦੀ ਹਦਾਇਤਾਂ ਪਾਸ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਲੋਕਾਂ ਦੇ ਮੰਨਾਂ 'ਚੋਂ ਪਿਆ ਕੋਰੋਨਾ ਦਾ ਖੌਫ ਘੱਟ ਹੋ ਜਾਵੇਗਾ। ਸਕੂਲ ਫੀਸ ਮੁੱਦੇ 'ਤੇ ਦੇਸ਼ ਦੇ ਐੱਚ.ਆਰ.ਡੀ ਮਨਿਸ਼ਟਰ (ਐਜੁਕੇਸ਼ਨ ਮਨਿਸ਼ਟਰ) ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਇਸ ਸਮੇਂ ਲੋਕਾਂ ਦੀ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੱਚਿਆਂ ਦੀਆਂ ਸਕੂਲ ਫੀਸਾਂ ਨਾ ਲੈਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਰਾਸ਼ਟਰ ਦੀ ਸ਼ੇਵਾ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੀ.ਆਰ.ਐੱਫ ਦੇ ਜਵਾਨਾਂ ਤੋਂ ਸਬਕ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਇਕ ਦਿਨ ਦੀ ਤਨਖਾਹ ਦਿੱਤੀ ਹੈ ਹਲਾਂਕਿ ਉਹ ਬਾਰਡਰ 'ਤੇ ਦੁਸ਼ਮਣਾਂ ਦੀ ਗੋਲੀ ਦਾ ਵੀ ਸਾਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਸਾਬਕਾ ਤੇ ਮੌਜੂਦਾ ਪਾਰਸ਼ਦ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨੂੰ ਆਪਣੀ ਇਕ-ਇਕ ਮਹੀਨੇ ਦੀ ਤਨਖਾਹ, ਪੈਨਸ਼ਨ ਤੇ ਕੁੱਝ ਨਕਦ ਸਹਾਇਤਾ ਵੀ ਕਰਨੀ ਚਾਹੀਦੀ ਹੈ। ਜਿਸ ਕਾਰਨ ਸਰਕਾਰੀ ਖਜ਼ਾਨਾ ਭਰਿਆਂ ਰਹੇ ਤਾਂ ਜੋ ਬਾਅਦ 'ਚ ਆਮ ਲੋਕਾਂ ਦੇ ਕੰਮ ਆ ਸਕੇ। ਜੇਕਰ ਦੇਸ਼ ਸੁਰੱਖਿਅਤ ਰਹੇਗਾ ਤਾਂ ਹੀ ਅਸੀਂ ਅਗਲੀਆਂ ਤਨਖਾਵਾਂ ਲੈ ਸਕਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਅਦਾਰੇ ਇਸ ਵੇਲੇ ਇਸ ਕੋਰੋਨਾ ਦੀ ਰੋਕਥਾਮ 'ਚ ਲੱਗੇ ਹੋਏ ਹਨ ਉਨ੍ਹਾਂ ਦੀ ਵੀ ਲਾਈਫ ਇਨਸ਼ੋਰੈਂਸ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਕੋਰੋਨਾ ਦੀ ਲੜਾਈ 'ਚ ਆਪਣਾ-ਆਪਣਾ ਸਾਥ ਦੇਣ ਅਤੇ ਇਹ ਸਾਥ ਅਸੀਂ ਘਰ ਬੈਠ ਕੇ ਦੇ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿੱਤੇਗਾ ਇੰਡਿਆ ਤੇ ਹਾਰੇਗਾ ਕੋਰੋਨਾ ਦੇ ਨਾਅਰੇ ਨਾਲ ਆਪਣੀ ਗੱਲ-ਬਾਤ ਦਾ ਅੰਤ ਕੀਤਾ।
B.S.F. ਵੱਲੋਂ ਸਰਹੱਦ ਤੋਂ 1 ਪੈਕੇਟ ਹੈਰੋਇਨ ਬਰਾਮਦ
NEXT STORY