ਅਬੋਹਰ, (ਸੁਨੀਲ)– ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਧੀਂਗਡ਼ਾ ਕਾਲੋਨੀ ਵਾਸੀ ਇਕ ਵਿਅਕਤੀ ਨੇ ਬਾਜ਼ਾਰ ’ਚ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ, ਜਿਸ ਕਾਰਨ ਉਸ ਦੀ ਹਾਲਤ ਵਿਗਡ਼ ਗਈ ਅਤੇ ਉਹ ਬੇਹੋਸ਼ ਹੋ ਕੇ ਬਾਜ਼ਾਰ ਨੰਬਰ 10 ’ਚ ਡਿੱਗ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਦਿੱਤੀ। ਸੰਮਤੀ ਮੈਂਬਰ ਸੋਨੂੰ ਗਰੋਵਰ ਨੇ ਮੌਕੇ ’ਤੇ ਪੁੱਜ ਕੇ ਬੇਹੋਸ਼ ਵਿਅਕਤੀ ਨੂੰ ਐਂਬੂਲੈਂਸ ਰਾਹੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਧੀਂਗਡ਼ਾ ਕਾਲੋਨੀ ਵਾਸੀ ਕਰਮਜੀਤ ਪੁੱਤਰ ਪਿਆਰੇ ਲਾਲ ਬਾਜ਼ਾਰ ਨੰਬਰ 10 ’ਚ ਬੇਹੋਸ਼ ਪਿਆ ਸੀ। ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦਰਜਾ ਚਾਰ ਕਰਮਚਾਰੀਆਂ ਵੱਲੋਂ ਮੰਗਾਂ ਸਬੰਧੀ ਸਰਕਾਰ ਖਿਲਾਫ ਰੋਸ ਮਾਰਚ
NEXT STORY