ਮੋਰਿੰਡਾ (ਅਮਰਜੀਤ ਧੀਮਾਨ) : ਮੋਰਿੰਡਾ ਕੁਰਾਲੀ ਰੋਡ 'ਤੇ ਸਥਿਤ ਬਾਈਪਾਸ ਦੇ ਪੁਲ ਹੇਠ ਇਕ ਟਰੱਕ ਵਲੋਂ ਟੱਕਰ ਮਾਰਨ ਕਾਰਨ ਮੋਟਰਸਾਈਰਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਕਾਫ਼ੀ ਸਮਾਂ ਪੁਲਸ ਜਾਂ ਕੋਈ ਅਧਿਕਾਰੀ ਨਾ ਆਉਣ ਕਾਰਨ ਭੜਕੇ ਲੋਕਾਂ ਨੇ ਟਰੱਕ ਨੂੰ ਅੱਗ ਲਗਾ ਦਿੱਤੀ। ਬਾਅਦ ਵਿਚ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਰੋਪੜ, ਮੋਹਾਲੀ, ਖਰੜ ਅਤੇ ਚਮਕੌਰ ਸਾਹਿਬ ਤੋਂ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ। ਜੋ ਲਗਾਤਾਰ ਕਈ ਘੰਟੇ ਅੱਗ ਬੁਝਾਉਣ ਵਿਚ ਲੱਗੀਆਂ ਰਹੀਆਂ ।
ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਸਭ ਤੋਂ ਪਹਿਲਾਂ ਰੋਪੜ ਫਾਇਰ ਬ੍ਰਿਗੇਡ ਨੂੰ ਮਿਲੀ ਜਿਸ 'ਤੇ ਰੋਪੜ ਤੋਂ ਅੱਗ ਬੁਝਾਊ ਗੱਡੀ ਭੇਜੀ ਗਈ। ਪ੍ਰੰਤੂ ਅੱਗ ਜ਼ਿਆਦਾ ਹੋਣ ਕਾਰਨ ਖਰੜ, ਮੁਹਾਲੀ ਅਤੇ ਚਮਕੌਰ ਸਾਹਿਬ ਤੋਂ ਵੀ ਅੱਗ ਬੁਝਾਊ ਟੀਮਾਂ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਟਰੱਕ ਵਿਚ ਸ਼ਾਇਦ ਕੋਈ ਜਲਨਸ਼ੀਲ ਪਦਾਰਥ ਭਰਿਆ ਸੀ ਜਿਸ ਕਾਰਨ ਅੱਗ ਬੁਝਾਉਣ ਦੇ ਬਾਵਜੂਦ ਵੀ ਅੱਗ ਵਾਰ-ਵਾਰ ਭੜਕ ਰਹੀ ਸੀ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਰਾਤ ਦੋ ਵਜੇ ਤੱਕ ਵੀ ਜਾਰੀ ਸਨ।
ਕਾਂਗਰਸ ਸ਼ਰਧਾਲੂਆਂ ਦੀ ਆਸਥਾ 'ਚੋਂ ਮੁਨਾਫਾ ਨਾ ਕਮਾਏ: ਪ੍ਰੋ. ਚੰਦੂਮਾਜਰਾ
NEXT STORY