ਖਨੌਰੀ (ਹਰਜੀਤ ਸਿੰਘ) : ਨਜ਼ਦੀਕੀ ਪਿੰਡ ਗੋਬਿੰਦਪੁਰਾ ਚੱਠਾ ਵਿਖੇ ਇਕ 32 ਸਾਲਾ ਨੌਜਵਾਨ ਕਿਸਾਨ ਤਰਸੇਮ ਸਿੰਘ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਕੀੜੇ ਮਾਰ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਜੱਸੀ ਅਤੇ ਪਿੰਡ ਦੇ ਕਿਸਾਨ ਪਾਰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ ਪੁੱਤਰ ਤਾਰਾ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ। ਤਰਸੇਮ ਅਕਸਰ ਪਿਤਾ ਦੀ ਬਿਮਾਰੀ ਅਤੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਤਰਸੇਮ ਸਿਰ 4 ਲੱਖ ਰੁਪਏ ਤੋਂ ਵੱਧ ਕਰਜ਼ਾ ਸੀ। ਤਰਸੇਮ ਫ਼ਸਲ ਕਮਜ਼ੋਰ ਹੋਣ ਕਾਰਨ ਕਰਜ਼ਾ ਨਾ ਮੋੜ ਸਕਿਆ ਜਿਸ ਕਰਕੇ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਰਜ਼ੇ ਤੋਂ ਹੀ ਤੰਗ ਆ ਕੇ ਉਸ ਨੇ ਕੀੜੇਮਾਰ ਦਵਾਈ (ਸਪਰੇਅ) ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਪੰਜ ਮਹੀਨੇ ਦਾ ਪੁੱਤਰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਥਾਣਾ ਖਨੌਰੀ ਤੋਂ ਜਾਣਕਾਰੀ ਅਨੁਸਾਰ ਐਸ.ਐਚ.ਓ ਖਨੌਰੀ ਇੰਸਪੈਕਟਰ ਗੁਰਪ੍ਰਾਤਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਵੱਲੋਂ ਕੋਈ ਇਤਲਾਹ ਪ੍ਰਾਪਤ ਨਹੀਂ ਹੋਈ।
ਗੰਦਗੀ ਦੇ ਲੱਗੇ ਢੇਰ ਤੋਂ ਪਰੇਸ਼ਾਨ ਲੋਕਾਂ ਨੇ ਕੀਤੀ ਨਾਅਰੇਬਾਜ਼ੀ
NEXT STORY