ਦੋਰਾਹਾ (ਵਿਨਾਇਕ) : ਦੀਵਾਲੀ ਵਾਲੀ ਦੁਪਹਿਰ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ’ਤੇ ਥਾਣਾ ਦੋਰਾਹਾ ਅਧੀਨ ਪੈਂਦੇ ਪਿੰਡ ਅਜਨੌਦ ਨੇੜੇ ਇਕ ਸਵਿਫਟ ਕਾਰ ਦਿਨ-ਦਿਹਾੜੇ ਸਰਹਿੰਦ ਨਹਿਰ ਦੇ ਠਾਠਾਂ-ਠਾਠਾਂ ਮਾਰਦੇ ਪਾਣੀ ਡਿੱਗ ਗਈ। ਜਾਣਕਾਰੀ ਮੁਤਾਬਕ ਇਸ ਕਾਰ ’ਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਉਕਤ ਨੌਜਵਾਨ ਡੀ. ਐੱਸ. ਪੀ. ਪੱਧਰ ਦੇ ਇਕ ਪੁਲਸ ਅਧਿਕਾਰੀ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਜਿਹੜੇ ਲੁਧਿਆਣਾ ਤੋਂ ਆਪਣੇ ਪਿੰਡ ਮੰਡਿਆਲਾ ਕਲਾਂ ਨੂੰ ਪਰਤ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਇਕ ਤੋਂ ਬਾਅਦ ਇਕ 100 ਗੱਡੀਆਂ ਦੀ ਟੱਕਰ, ਇਕ ਦੀ ਮੌਤ
ਇਸ ਘਟਨਾ ਸਬੰਧੀ ਰਾਹਗੀਰਾਂ ਨੇ ਦੋਰਾਹਾ ਪੁਲਸ ਨੂੰ ਸੂਚਿਤ ਕੀਤਾ ਕਿ ਬਾਅਦ ਦੁਪਹਿਰ ਇਕ ਮਾਰੂਤੀ ਸਵਿਫਟ ਕਾਰ ਨਹਿਰ ਕਿਨਾਰੇ ਗਰਿਲਾ ਨੂੰ ਤੋੜੀਦੀ ਹੋਈ ਸਰਹਿੰਦ ਨਹਿਰ ਵਿਚ ਡਿੱਗ ਗਈ। ਜਿਸ ’ਤੇ ਏ.ਐੱਸ.ਆਈ ਮਨਜੀਤ ਸਿੰਘ ਸਾਥੀ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ। ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕਰਵਾਇਆ। ਏ.ਐੱਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਵਾ ਲਿਆ ਜਾਵੇਗਾ ਅਤੇ ਉਹ ਕਾਰ ਦੇ ਨਹਿਰ ਵਿਚ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮਰਾਲਾ ਨੇੜੇ ਵਾਪਰੇ ਭਿਆਨਕ ਹਾਦਸੇ ਬਾਰੇ ਬੋਲੇ CM ਮਾਨ, ਕੀਤੀ ਲੋਕਾਂ ਨੂੰ ਅਪੀਲ
NEXT STORY