ਗੜ੍ਹਦੀਵਾਲਾ (ਮੁਨਿੰਦਰ) : ਦਸੂਹਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਭਾਨਾ ਨੇੜੇ ਮੋਟਰਸਾਈਕਲ ਖੰਬੇ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਭਾਨਾ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 9.30 ਦੇ ਕਰੀਬ ਮੇਰਾ ਲੜਕਾ ਅੰਮ੍ਰਿਤਪਾਲ ਸਿੰਘ (26) ਸਾਲ ਜੋ ਬਿਜਲੀ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਉਹ ਕੰਮ ਕਰਨ ਲਈ ਵਿਸ਼ਾਲ ਰਾਏ ਪੁੱਤਰ ਹਰਨਾਇਸ ਰਾਏ (13) ਸਾਲ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 07-ਬੀਟੀ 1533 ’ਤੇ ਸਵਾਰ ਹੋ ਕੇ ਪਿੰਡ ਭਾਨਾ ਤੋਂ ਦਸੂਹਾ ਨੂੰ ਗਏ ਸਨ।
ਇਸ ਦੌਰਾਨ ਜਦੋਂ ਉਹ ਸ਼ਾਮ ਨੂੰ ਦਸੂਹਾ ਤੋਂ ਪਿੰਡ ਨੂੰ ਪਰਤ ਰਹੇ ਸਨ ਤਾਂ ਪਿੰਡ ਭਾਨਾ ਨੇੜੇ ਬਿਜਲੀ ਦੇ ਖੰਭੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾਅ ਗਿਆ। ਇਸ ਦੌਰਾਨ ਮੇਰੇ ਲੜਕੇ ਅੰਮ੍ਰਿਤਪਾਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਵਿਸ਼ਾਲ ਰਾਏ ਪੁੱਤਰ ਹਰਨਾਇਸ ਰਾਏ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸਨੂੰ ਤਰੁੰਤ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ। ਜਿਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਜਿੱਥੇ ਉੱਕਤ ਜੇਰੇ ਇਲਾਜ ਹੈ। ਗੜ੍ਹਦੀਵਾਲਾ ਪੁਲਸ ਵੱਲੋਂ ਮ੍ਰਿਤਕ ਲੜਕੇ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਵੱਡੀ ਰਾਹਤ
NEXT STORY