ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮਜ਼ਦੂਰ ਨੂੰ ਟਰੈਕਟਰ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਉਪਰੰਤ ਪੀੜਤ ਮਜ਼ਦੂਰ ਨੇ ਵੀ ਸਾਹਮਣੇ ਆਉਂਦਿਆ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਘਟਨਾ ਦੇ ਉਜਾਗਰ ਹੋਣ ਤੋਂ ਬਾਅਦ ਪੁਲਸ ਵੀ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ। ਦਰਅਸਲ ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਲੰਬੀ ਢਾਬ ਦੀ ਹੈ, ਜਿੱਥੋਂ ਦੇ ਰਹਿਣ ਵਾਲੇ ਮਜ਼ਦੂਰ ਨਿੱਕਾ ਸਿੰਘ ਦੀ ਟਰੈਕਟਰ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਇਸ ਦੀ ਵੀਡੀਓ ਵੀ ਬਣਾਈ ਗਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਵੀ ਮਜਦੂਰ ਵੀ ਸਾਹਮਣੇ ਆਇਆ ਹੈ। ਦਲਿਤ ਭਾਈਚਾਰੇ ਨਾਲ ਸੰਬੰਧਤ ਪੀੜਤ ਨੇ ਦੱਸਿਆ ਕਿ ਭੱਠਾ ਮਾਲਕ ਦੀ ਸ਼ਹਿ ’ਤੇ ਮੁਨੀਮ ਅਤੇ ਹੋਰ ਮੁਲਾਜ਼ਮਾਂ ਨੇ ਉਸ ਦੀ ਕੁਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲੇ ਅਤੇ ਫਿਰ ਵੀਡੀਓ ਵੀ ਵਾਇਰਲ ਕਰ ਦਿਤੀ। ਦੂਜੇ ਪਾਸੇ ਦਿਹਾਤੀ ਮਜ਼ਦੂਰ ਸਭਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕਾਰਵਾਈ ਆਰੰਭ ਕਰ ਦਿਤੀ ਹੈ। ਮਜ਼ਦੂਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਲੰਬੀ ਢਾਬ ਨਾਲ ਸਬੰਧਤ ਹੈ ਤੇ ਪਿੰਡ ਬਧਾਈ ਵਿਖੇ ਭਠੇ ’ਤੇ ਕੰਮ ਕਰਦਾ ਸੀ। ਮਜ਼ਦੂਰ ਅਨੁਸਾਰ ਪੈਸੇ ਦੇ ਲੈਣ-ਦੇਣ ਦੇਣ ਨੂੰ ਲੈ ਉਸਦੀ ਕੁੱਟਮਾਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਾਵਾਂ-ਫੇਰਿਆਂ ਦੌਰਾਨ ਗੁਰਦੁਆਰਾ ਸਾਹਿਬ ’ਚੋਂ ਅਗਵਾ ਹੋਏ ਲਾੜਾ-ਲਾੜੀ ਦੇ ਮਾਮਲੇ ’ਚ ਨਵਾਂ ਮੋੜ
ਨੋਟ - ਕੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਕੁਮੈਂਟ ਕਰਕੇ ਦਿਓ ਆਪਣੇ ਵਿਚਾਰ?
105 ਸਾਲਾ ਐਥਲੀਟ 'ਬੇਬੇ ਮਾਨ ਕੌਰ' ਪੰਜ ਤੱਤਾਂ 'ਚ ਵਿਲੀਨ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
NEXT STORY