ਰਾਜਪੁਰਾ, (ਚਾਵਲਾ, ਨਿਰਦੋਸ਼)- ਥਾਣਾ ਸਦਰ ’ਚ 3 ਮੋਟਰਸਾਈਕਲਾਂ ਦੀ ਟੱਕਰ ’ਚ 22 ਸਾਲ ਦੇ ਇਕ ਨੌਜਵਾਨ ਦੀ ਮੌਤ ਹੋਣ ’ਤੇ ਦੂਜੇ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਸੁਰੋਂ ਵਾਸੀ ਗੁਰਮੇਜ ਸਿੰਘ ਵੱਲੋਂ ਪੁਲਸ ਨੂੰ ਲਿਖਵਾਈ ਸ਼ਿਕਾਇਤ ਮੁਤਾਬਕ ਉਸ ਦਾ ਪੁੱਤਰ ਸੰਦੀਪ ਸਿੰਘ ਸਵੇਰੇ ਆਪਣੇ ਮੋਟਰਸਾਈਕਲ ਤੇ ਸਰਹਿੰਦ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿਲਖਣੀ ਮੋਡ਼ ਨਜ਼ਦੀਕ ਅੱਪਡ਼ਿਆ ਤਾਂ ਇਕ ਹੋਰ ਮੋਟਰਸਾਈਕਲ, ਜਿਸ ਨੂੰ ਪਿੰਡ ਚੋਲਟੀ ਜ਼ਿਲਾ ਫਤਿਹਗਡ਼੍ਹ ਵਾਸੀ ਕੁਲਦੀਪ ਸਿੰਘ ਚਲਾ ਰਿਹਾ ਸੀ, ਨੇ ਲਾਪ੍ਰਵਾਹੀ ਨਾਲ ਉਸ ਦੇ ਬੇਟੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੇ ਬੇਟੇ ਦੇ ਸਿਰ ’ਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਫਿਰੋਜ਼ਗਾਂਧੀ ਮਾਰਕੀਟ 'ਚ ਸੀ.ਆਈ.ਏ ਦੀ ਰੇਡ, 4 ਕਾਬੂ, 1.19 ਲੱਖ ਬਰਾਮਦ
NEXT STORY