ਜਲੰਧਰ : ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਪੰਜਾਬ ਦੇ ਕਈ ਸਕੂਲਾਂ ਦੇ ਪਾਣੀ ਦੇ ਸੈਂਪਲ ਵੱਡੀ ਮਾਤਰਾ 'ਚ ਫੇਲ ਪਾਏ ਗਏ। 8 ਜ਼ਿਲਿਆਂ ਦੇ ਇਹ ਸੈਂਪਲ ਮਾਰਚ ਮਹੀਨੇ 'ਚ ਭਰੇ ਗਏ ਸਨ। ਇਹ ਸੈਂਪਲ ਸ਼ਹਿਰ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚੋਂ ਗਏ ਗਏ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਕੂਲਾਂ ਨੂੰ ਪਤਾ ਨਹੀਂ ਹੈ ਕਿ ਸਕੂਲਾਂ 'ਚ ਗੰਦਾ ਪਾਣੀ ਆ ਰਿਹਾ ਹੈ।
ਇਨ੍ਹਾਂ 'ਚੋਂ ਇਕ ਸਕੂਲ ਜਿਸ ਦੇ ਸੈਂਪਲ ਫੇਲ ਪਾਏ ਗਏ, ਉਹ ਜ਼ਿਲੇ ਦੇ ਡੀ. ਈ. ਓ. (ਪ੍ਰਾਈਮਰੀ) ਕੋਲ ਸਥਿਤ ਹੈ। ਹਾਲਾਤ ਇਹ ਹਨ ਕਿ ਇਕ ਸਕੂਲ ਦੇ ਵਿਦਿਆਰਥੀ ਗੁਆਂਢੀ ਸਕੂਲ 'ਚ ਪਾਣੀ ਪੀਣ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਕੂਲ ਦਾ ਪਾਣੀ ਪੀਣ ਲਾਇਕ ਨਹੀਂ ਹੈ। ਇਕ ਪ੍ਰਾਈਮਰੀ ਸਕੂਲ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਾਕ ਸਿੱਖਿਆ ਅਧਿਕਾਰੀ ਵਲੋਂ ਪੀਣ ਵਾਲੇ ਪਾਣੀ ਦੀ ਜਾਂਚ ਕਰਨ ਲਈ ਕਿਟ ਸੌਂਪੀ ਗਈ ਸੀ। ਇਸ ਦੀ ਵਰਤੋਂ ਕਰਨ 'ਤੇ ਪਾਣੀ ਕਾਲਾ ਹੋ ਗਿਆ। ਗੰਦੇ ਪਾਣੀ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਇਸ ਦੀ ਰਿਪੋਰਟ ਅਧਿਕਾਰੀ ਨੂੰ ਸੌਂਪ ਕੇ ਉਕਤ ਪਾਣੀ ਦੀ ਵਰਤੋਂ ਕਰਨੀ ਛੱਡ ਦਿੱਤੀ ਪਰ ਉਨ੍ਹਾਂ ਨੂੰ ਅੱਜ ਤੱਕ ਸਿੱਖਿਆ ਵਿਭਾਗ ਜਾਂ ਸਿਹਤ ਵਿਭਾਗ ਵਲੋਂ ਗੰਦੇ ਪਾਣੀ ਸੰਬੰਧੀ ਰਿਪੋਰਟ ਨਹੀਂ ਭੇਜੀ ਗਈ।
ਦੂਜੇ ਸਕੂਲ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵੀ ਪਹਿਲੇ ਸੈਂਪਲ ਫੇਲ ਹੋ ਗਏ ਸਨ। ਟੀਮ ਵਲੋਂ ਕੁਝ ਦਿਨਾਂ ਤੱਕ ਜਾਂਚ ਕੀਤੀ ਗਈ ਪਰ ਹਾਲ ਫਿਰ ਪਹਿਲਾਂ ਵਰਗਾ ਹੋ ਗਿਆ। ਵਿਦਿਆਰਥੀ ਫਿਰ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ। ਇਸ ਸੰਬੰਧੀ ਸਕੂਲ ਹੈਲਥ ਪ੍ਰੋਗਰਾਮ ਦੀ ਮੈਂਬਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਸਕੂਲਾਂ ਨੂੰ ਖੁਦ ਪਾਣੀ ਚੈੱਕ ਕਰਨ ਦੀਆਂ ਕਿੱਟਾਂ ਨਹੀਂ ਸੌਂਪੀਆਂ ਜਾਂਦੀਆਂ। ਹਰ ਤਰ੍ਹਾਂ ਦੀ ਜਾਂਚ ਡਾਕਟਰਾਂ, ਮਾਹਿਰਾਂ ਦੀ ਟੀਮ ਵਲੋਂ ਕੀਤੀ ਜਾਂਦੀ ਹੈ। ਟੀਮ ਵਲੋਂ ਹਰ ਮਹੀਨੇ 15 ਤੋਂ 20 ਸਕੂਲਾਂ 'ਚ ਪਾਣੀ ਦੀ ਜਾਂਚ ਕੀਤੀ ਜਾਂਦੀ ਹੈ।
ਕਾਂਗਰਸ ਨੇ ਲੱਭਿਆ ਅਨਿਲ ਜੋਸ਼ੀ ਦਾ ਗੈਰ ਕਾਨੂੰਨੀ ਹੋਟਲ! (ਵੀਡੀਓ)
NEXT STORY