ਅੰਮ੍ਰਿਤਸਰ (ਸੁਮਿਤ) : ਇਥੋਂ ਦੀ ਹਾਊਸਿੰਗ ਬੋਰਡ ਕਾਲੋਨੀ ਵਿਚ ਸ਼ਨੀਵਾਰ ਨੂੰ ਰੰਜਿਸ਼ ਦੇ ਚੱਲਦੇ ਕੁਝ ਨੌਜਵਾਨਾਂ ਨੇ ਵਿੱਕੀ ਨਾਮ ਦੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਵਿੱਕੀ ਦਾ ਹੱਥ ਹੀ ਸਰੀਰ ਤੋਂ ਵੱਖ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਥੇ ਹੀ ਬਸ ਨਹੀਂ ਹਮਲਾਵਰਾਂ ਨੇ ਵਿੱਕੀ ਦੀਆਂ ਲੱਤਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੱਟੀ 'ਚ ਵੱਡੀ ਵਾਰਦਾਤ, ਪੁੱਤਰ, ਦੋਹਤੇ ਤੇ ਧੀ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ
ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਇਨ੍ਹਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਇਸ ਦੌਰਾਨ ਵਿੱਕੀ ਨਾਮਕ ਨੌਜਵਾਨ ਸ਼ਨੀਵਾਰ ਸ਼ਾਮ ਆਪਣੇ ਘਰ ਜਾ ਰਿਹਾ ਸੀ ਤਾਂ ਤਿੰਨ ਲੋਕਾਂ ਨੇ ਉਸ 'ਤੇ ਹਮਾਲ ਕਰ ਦਿੱਤਾ। ਇਸ ਵਾਰਦਾਤ ਵਿਚ ਵਿੱਕੀ ਦਾ ਹੱਥ ਸਰੀਰ ਤੋਂ ਵੱਖ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਹ ਵੀ ਪਤਾ ਲੱਗਾ ਹੈ ਕਿ ਗ਼ਰੀਬ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਰਿਹਾ ਹੈ, ਜਿਸ ਕਾਰਣ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਤਿ-ਗਮਗੀਨ ਮਾਹੌਲ 'ਚ ਹੋਇਆ ਸ਼ਹੀਦ ਸੁਖਬੀਰ ਦਾ ਸਸਕਾਰ, ਭੈਣਾਂ ਨੇ ਸਿਹਰਾ ਲਗਾ ਕੀਤਾ ਵਿਦਾ
ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ : ਢੀਂਡਸਾ
NEXT STORY