ਬੰਗਾ (ਚਮਨ ਲਾਲ/ਰਾਕੇਸ਼) : ਇੱਥੋ ਨਜ਼ਦੀਕ ਪੈਂਦੇ ਦੁਸਾਂਝ ਖੁਰਦ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਦੇਰ ਰਾਤ ਇਕ 40 ਕੁ ਸਾਲਾ ਨੌਜਵਾਨ ਦੀ ਖੇਤਾ ਵਿਚ ਮੋਟਰ ਦੇ ਬਣਾਏ ਕਮਰੇ ਦੀ ਖਿੜਕੀ ਨਾਲ ਸ਼ੱਕੀ ਹਾਲਾਤ ਵਿਚ ਰੱਸੀ ਨਾਲ ਬੰਨ੍ਹੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਨਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਦੁਸਾਂਝ ਖੁਰਦ ਦੀ ਪਤਨੀ ਮਨਜਿੰਦਰ ਕੌਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 6:30 ਵਜੇ ਦੇ ਕਰੀਬ ਰਾਤ ਦਾ ਖਾਣਾ ਬਣਾਉਣ ਲੱਗੀ ਤਾਂ ਉਸ ਨੇ ਆਪਣੇ ਪਤੀ ਸੰਦੀਪ ਸਿੰਘ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਕਿੱਥੇ ਹਨ। ਉਸ ਨੇ ਦੱਸਿਆ ਉਹ ਪਿੰਡ ਦੇ ਪਾਰਕ ਦੇ ਕੋਲ ਹੈ ਅਤੇ ਥੋੜੇ ਸਮੇਂ ਮਗਰੋਂ ਘਰ ਆ ਜਾਂਦਾ ਹੈ ਪਰ ਕਾਫੀ ਸਮਾਂ ਬੀਤ ਜਾਣ ਮਗਰੋਂ 9 ਵਜੇ ਦੇ ਕਰੀਬ ਜਦੋਂ ਉਹ ਘਰ ਨਹੀਂ ਆਇਆ ਤਾਂ ਉਸ ਨੇ ਫਿਰ ਆਪਣੇ ਪਤੀ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੇ ਇਸ ਬਾਰੇ ਗੁਆਂਢ ਵਿਚ ਰਹਿੰਦੇ ਨਜ਼ਦੀਕੀ ਰਿਸ਼ਤੇਦਾਰ ਦੇ ਪੁੱਤਰ ਬਲਵੰਤ ਸਿੰਘ ਪੁੱਤਰ ਗੁਰਬਚਨ ਸਿੰਘ ਨੂੰ ਫੋਨ ਕੀਤਾ ਅਤੇ ਜਲਦੀ ਘਰ ਆਉਣ ਬਾਰੇ ਕਿਹਾ।
ਉਸ ਨੇ ਦੱਸਿਆ ਕਿ ਇਸ ਉਪੰਰਤ ਉਸ ਨੇ ਆਪਣੇ ਪਤੀ ਦੇ ਫੋਨ ’ਤੇ ਕਈ ਵਾਰ ਫੋਨ ਕੀਤੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਉਹ ਬਲਵੰਤ ਸਿੰਘ ਨੂੰ ਨਾਲ ਲੈ ਕੇ ਆਪਣੀ ਹਵੇਲੀ ਵਿਚ ਦੇਖਣ ਗਈ ਸੰਦੀਪ ਉਥੇ ਨਹੀਂ ਮਿਲਿਆ। ਇਸ ਉਪੰਰਤ ਬਲਵੰਤ ਸਿੰਘ ਉਸਦੀ ਪਤਨੀ ਦੇ ਕਹਿਣ ’ਤੇ ਪਿੰਡ ਖਟਕੜਕਲ੍ਹਾਂ ਰੋਡ ’ਤੇ ਪੈਂਦੀ ਮੋਟਰ ’ਤੇ ਦੇਖਣ ਗਿਆ। ਕੁਝ ਸਮਾਂ ਮਗਰੋਂ ਜਦੋਂ ਬਲਵੰਤ ਸਿੰਘ ਵਾਪਸ ਆਇਆ ਤਾ ਉਸਨੇ ਸੰਦੀਪ ਦੀ ਪਤਨੀ ਨੂੰ ਆਪਣੇ ਨਾਲ ਮੋਟਰ ’ਤੇ ਜਾਣ ਲਈ ਕਿਹਾ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਮੋਟਰ ’ਤੇ ਪੁੱਜੇ ਤਾਂ ਸੰਦੀਪ ਦੇ ਗਲੇ ਵਿਚ ਰੱਸੀ ਪਾਈ ਹੋਈ ਸੀ ਤੇ ਉਸ ਦੇ ਦੋਵੇਂ ਹੱਥ ਪਿੱਛੇ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਉਹ ਮੋਟਰ ਦੇ ਕਮਰੇ ਦੀ ਖਿੜਕੀ ਨਾਲ ਲਮਕ ਰਿਹਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਜਲਦੀ ਨਾਲ ਖਿੜਕੀ ਨਾਲੋਂ ਖੋਲਿਆ ਤੇ ਮੋਟਰ ’ਤੇ ਪਈ ਮੰਜੀ ’ਤੇ ਪਾ ਦਿੱਤਾ।
ਉਸ ਦੀ ਛਾਤੀ ਨੂੰ ਦੱਬਿਆ ਤੇ ਹੱਥ ਪੈਰ ਮਲੇ ਅਤੇ ਕੁਝ ਚਿਰ ਮਗਰੋਂ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਬੰਗਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਾਂਦਾ ਗਿਆ। ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਦੀ ਜਾਣਕਾਰੀ ਥਾਣਾ ਸਦਰ ਪੁਲਸ ਨੂੰ ਦਿੱਤੀ। ਥਾਣਾ ਸਦਰ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸੰਦੀਪ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਦੁਸਾਂਝ ਖੁਰਦ ਨਿਵਾਸੀਆਂ ਵਿਚ ਸੋਗ ਦੀ ਲਹਿਰ ਹੈ।
5 ਸਾਲਾ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਸਿਫ਼ਰ ਦੇ ਬਰਾਬਰ: ਦਲਜੀਤ ਚੀਮਾ
NEXT STORY