ਤਲਵੰਬੀ ਸਾਬੋ : ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਕੋਲ ਵਾਪਰੇ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਪੰਜ ਨੌਜਵਾਨਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕਰ ਦਿੱਤਾ ਗਿਆ। ਇਸ ਦੌਰਾਨ ਹਲਕੇ ਦੇ ਪਿੰਡ ਜੱਜਲ ਦੇ ਸ਼ਮਸ਼ਾਨ ਘਾਟ ਵਿਚ ਤਿੰਨ ਨੌਜਵਾਨਾਂ ਦਾ ਇਕੋ ਸਮੇਂ ਸਸਕਾਰ ਅਤਿ ਗਮਗੀਨ ਮਾਹੌਲ ਵਿਚ ਕੀਤਾ ਗਿਆ। ਜਦਕਿ ਹਾਦਸੇ ਵਿਚ ਮਾਰੇ ਗਏ ਬਾਕੀ ਦੋ ਨੌਜਵਾਨਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਵਿਚ ਕੀਤਾ ਗਿਆ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਵੀਰਵਾਰ ਨੂੰ ਸਵਿਫਟ ਕਾਰ ਦੀ ਇਕ ਤੇਲ ਟੈਂਕਰ ਨਾਲ ਟੱਕਰ ਹੋ ਗਈ ਸੀ, ਜਿਸ ਵਿਚ 5 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਕੱਠੀਆਂ ਤਿੰਨ ਮੌਤਾਂ ਹੋਣ ਨਾਲ ਜਿਥੇ ਪਿੰਡ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਪਿੰਡ ਜੱਜਲ ਦੀਆਂ ਗਲੀਆਂ 'ਚ ਸੁੰਨਸਾਨ ਪਸਰੀ ਪਈ ਹੈ। ਸਾਰੇ ਮ੍ਰਿਤਕ ਹਮਜਮਾਤੀ ਸਨ ਤੇ ਘਰ ਵਿਚ ਇਕਲੌਤੇ ਸਪੁੱਤਰ ਸਨ।
ਇਹ ਵੀ ਪੜ੍ਹੋ : ਇਕੱਠਿਆਂ ਖ਼ੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਦਾ ਇਕੱਠਿਆਂ ਹੋਇਆ ਸਸਕਾਰ
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਉਮਰ 22-25 ਸਾਲ ਦੇ ਦਰਮਿਆਨ ਸੀ ਤੇ ਇਹ ਸਾਰੇ ਨੌਜਵਾਨ ਤਾਲਾਬੰਦੀ ਤੋਂ ਬਾਅਦ ਬਠਿੰਡਾ ਦੇ ਮਾਲ 'ਚ ਖਰੀਦਦਾਰੀ ਕਰਕੇ ਵਾਪਸ ਪਰਤ ਰਹੇ ਸਨ ਪਰ ਰਸਤੇ ਵਿਚ ਹੀ ਇਹ ਭਾਣਾ ਵਾਪਰ ਗਿਆ। ਮ੍ਰਿਤਕਾਂ 'ਚ ਹਰਮਨਦੀਪ ਸਿੰਘ, ਹਰਮਨ, ਅਰਮਾਨ ਸਿੰਘ ਵਾਸੀ ਪਿੰਡ ਜੱਜਸ, ਮਨਪ੍ਰੀਤ ਸਿੰਘ ਮਲਕਾਣਾ ਅਤੇ ਦਿਲੇਸ਼ਵਰ ਸਿੰਘ ਪਿੰਡ ਜੋਗਾ ਸ਼ਾਮਲ ਸਨ, ਜਦਕਿ ਜ਼ਖਮੀ ਸੰਦੀਪ ਸਿੰਘ ਜੱਜਲ ਦਾ ਵਸਨੀਕ ਹੈ।
ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ਦੀ ਸ਼ਿਕਾਰ ਹੋਈ ਲਵਪ੍ਰੀਤ ਬਾਰੇ ਆਈ ਚੰਗੀ ਖ਼ਬਰ
'PPE ਕਿੱਟਸ' ਘਪਲੇ ਨੂੰ ਉਜਾਗਰ ਕਰਨ ਵਾਲਾ ਡਾਕਟਰ ਮੁਅੱਤਲ
NEXT STORY