ਜਲੰਧਰ (ਸੋਨੂੰ) : ਜਲੰਧਰ-ਪਠਾਨਕੋਟ ਹਾਈਵੇਅ ’ਤੇ ਸਥਿਤ ਸਰਾਭਾ ਨਗਰ ਦੇ ਕੋਲ ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਨੌਜਵਾਨ ਉਪਰੋਂ ਲੰਘੇ ਵਾਹਨ ਕਾਰਣ ਇਕ ਦੀ ਮੌਤ ਹੋ ਗਈ। ਇਸ ਹਾਦਸੇ ’ਚ ਸਿਰਫ ਨੌਜਵਾਨ ਹੀ ਨਹੀਂ ਮਰਿਆ ਸਗੋਂ ਇਨਸਾਨੀਅਤ ਵੀ ਦਮ ਤੋੜਦੀ ਨਜ਼ਰ ਆਈ। ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਪਏ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਲੋਕ ਵੀਡੀਓ ਹੀ ਬਣਾਉਂਦੇ ਰਹੇ। ਮ੍ਰਿਤਕ ਨੌਜਵਾਨ ਦੀ ਪਛਾਣ ਅਮਿਤ ਮਹਿਤਾ ਨਿਵਾਸੀ ਰੋਪੜ ਹਾਲ ਨਿਵਾਸੀ ਸੰਤੋਖਪੁਰਾ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਇਥੋਂ ਦੇ ਧੋਗੜੀ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਫੈਕਟਰੀ ਵਿਚ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕਰਦਾ ਸੀ ਅਤੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੈਕਟਰੀ ਜਾ ਰਿਹਾ ਸੀ।
ਇਹ ਵੀ ਪੜ੍ਹੋ : ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਫੋਨ ’ਚ ਮਿਲੀਆਂ ਵੀਡੀਓਜ਼ ਨੇ ਖੋਲ੍ਹੀ ਪਤਨੀ ਦੀ ਪੋਲ
ਇਸ ਦੌਰਾਨ ਜਿਵੇਂ ਹੀ ਉਹ ਸਰਾਭਾ ਨਗਰ ਦੇ ਕੋਲ ਪਹੁੰਚਿਆ ਤਾਂ ਉਸ ਦੀ ਸਾਈਕਲ ’ਤੇ ਜਾ ਰਹੇ ਇਕ ਵਿਅਕਤੀ ਨਾਲ ਟੱਕਰ ਹੋ ਗਈ ਅਤੇ ਉਹ ਹਾਵੀਏਅ ਵਾਲੇ ਪਾਸੇ ਡਿੱਗ ਗਿਆ। ਇਸ ਮੌਕੇ ਉਸ ਦੇ ਉਪਰੋਂ ਅਣਪਛਾਤਾ ਵਾਹਨ ਲੰਘ ਗਿਆ, ਜਿਸ ਕਾਰਣ ਕੁੱਝ ਮਿੰਟਾਂ ’ਚ ਹੀ ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਥਾਣਾ ਅੱਠ ਦੀ ਪੁਲਸ ਨੂੰ ਦਿੱਤੀ ਪਰ ਪੁਲਸ ਇਕ ਘੰਟੇ ਤਕ ਘਟਨਾ ਸਥਾਨ ’ਤੇ ਹੀ ਨਹੀਂ ਪਹੁੰਚੀ। ਫਿਰ ਇਸ ਦੀ ਸੂਚਨਾ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ’ਤੇ ਲੱਗੇ ਨਾਕੇ ’ਤੇ ਖੜ੍ਹੀ ਪੁਲਸ ਨੂੰ ਦਿੱਤੀ ਗਈ ਤਾਂ ਉਥੋਂ ਜਵਾਬ ਮਿਲਿਆ ਕਿ ਇਸ ਦੀ ਸੂਚਨਾ ਥਾਣੇ ’ਚ ਦੇ ਦਿੱਤੀ ਗਈ ਹੈ ਪਰ ਇਕ ਘੰਟੇ ਤਕ ਨੌਜਵਾਨ ਦੀ ਲਾਸ਼ ਸੜਕ ’ਤੇ ਹੀ ਪਈ ਰਹੀ ਅਤੇ ਲੋਕ ਵੀਡੀਓ ਬਣਾਉਂਦੇ ਰਹੇ।
ਇਹ ਵੀ ਪੜ੍ਹੋ : ਜਿਸ ਮਾਂ ਨੇ ਕੁੱਖੋਂ ਜੰਮਿਆ ਉਸੇ ਨਾਲ ਕਹਿਰ ਕਮਾ ਗਿਆ ਪੁੱਤ, ਹਥੌੜੇ ਮਾਰ ਬੇਰਹਿਮੀ ਨਾਲ ਕੀਤਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਧਾਇਕ ਬੈਂਸ 'ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਾਉਣ ਵਾਲੀ ਜਨਾਨੀ ਦੇ ਪੁੱਤ ਖ਼ਿਲਾਫ਼ ਮਾਮਲਾ ਦਰਜ, ਜਾਣੋ ਕਾਰਨ
NEXT STORY