ਅਬੋਹਰ (ਸੁਨੀਲ) : ਸ਼ੁੱਕਰਵਾਰ ਸਵੇਰੇ ਨੇੜਲੇ ਪਿੰਡ ਕਾਲਾ ਟਿੱਬਾ ਦੇ ਨੇੜੇ ਨਹਿਰ ਦੇ ਕੰਢੇ ਇਕ ਨੌਜਵਾਨ ਦਾ ਮੋਟਰਸਾਈਕਲ, ਫੋਨ ਅਤੇ ਜੁੱਤੀਆਂ ਪਈਆਂ ਮਿਲੀਆਂ। ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਅਤੇ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਇਹ ਮੋਟਰਸਾਈਕਲ ਰਾਏਪੁਰਾ ਪਿੰਡ ਦੇ ਇਕ ਨਿਵਾਸੀ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਉਸ ਦੀ ਭਾਲ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਮਹਾਵੀਰ ਨੇ ਦੱਸਿਆ ਕਿ ਉਸ ਦਾ ਭਤੀਜਾ ਰਾਮ ਕੁਮਾਰ (40), ਇਕ ਬੱਚੇ ਦਾ ਪਿਤਾ ਹੈ ਅਤੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕੱਲ੍ਹ ਸ਼ਾਮ ਉਨ੍ਹਾਂ ਦਾ ਮੋਟਰਸਾਈਕਲ ਮੰਗ ਕੇ ਲਿਆਂਦਾ ਸੀ।
ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦਾ ਮੋਟਰਸਾਈਕਲ, ਫੋਨ ਅਤੇ ਜੁੱਤੀਆਂ ਕਾਲਾ ਟਿੱਬਾ ਪਿੰਡ ਨੇੜੇ ਪਏ ਹਨ, ਜਿਸ ’ਤੇ ਉਹ ਮੌਕੇ ’ਤੇ ਪਹੁੰਚਿਆ। ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਸੰਸਥਾ ਮੈਂਬਰ ਬਿੱਟੂ ਨਰੂਲਾ ਅਤੇ ਉਨ੍ਹਾਂ ਦੀ ਟੀਮ ਵੀ ਨਹਿਰ ’ਤੇ ਪਹੁੰਚ ਗਈ ਅਤੇ ਰਾਮ ਕੁਮਾਰ ਦੇ ਨਹਿਰ ’ਚ ਛਾਲ ਮਾਰਨ ਦੀ ਸੰਭਾਵਨਾ ਕਾਰਨ ਉਸ ਨੂੰ ਨਹਿਰ ’ਚ ਲੱਭਣਾ ਸ਼ੁਰੂ ਕਰ ਦਿੱਤਾ।
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਜ਼ਰਾ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
NEXT STORY