ਗੁਰਦਾਸਪੁਰ (ਹੇਮੰਤ) : ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਪੁਲਸ ਨੇ 18 ਸਾਲ ਦੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਵਿਚ 5 ਦੋਸ਼ੀਆਂ ਵਿਚੋਂ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਦ ਕਿ ਪੰਜਵੇਂ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਮੁਖੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਫੇਰੋਚੇਚੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਦੋਸ਼ੀ ਵਿਕਟਰ ਜੋਨ, ਅਮਰਜੀਤ ਸਿੰਘ, ਨਿਰਮਲ ਸਿੰਘ ਅਤੇ ਬਲਵਾਨ ਸਿੰਘ ਨੂੰ ਕਾਬੂ ਕਰ ਲਿਆ ਹੈ ਜਦ ਕਿ ਪੰਜਵਾ ਦੋਸ਼ੀ ਸੁਖਚੈਨ ਸਿੰਘ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ।
ਵਰਣਨਯੋਗ ਹੈ ਕਿ ਮ੍ਰਿਤਕ ਤਰੁਣਪ੍ਰੀਤ ਸਿੰਘ ਦੀ ਕੁੱਝ ਦਿਨ ਪਹਿਲਾਂ ਪਿੰਡ ਚੱਕ ਕੂਬ ਦੇ ਲੋਕਾਂ ਦੇ ਨਾਲ ਕਹਾਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਵਿਕਟਰ ਜੋਨ ਨੇ ਉਨ੍ਹਾਂ ਦਾ ਆਪਸ ਵਿਚ ਸਮਝੌਤਾ ਕਰਵਾਉਣ ਦੇ ਬਹਾਨੇ ਤਰੁਣਪ੍ਰੀਤ ਸਿੰਘ ਨੂੰ ਪਿੰਡ ਨੂਨਾਂ ਤੋਂ ਅੱਗੇ ਕੱਚੇ ਰਸਤੇ ਉੱਤੇ ਲੈ ਗਏ। ਜਿੱਥੇ ਬਾਕੀ ਦੋਸ਼ੀ ਪਹਿਲਾਂ ਤੋਂ ਮੌਜੂਦ ਸਨ ਦੇ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ। ਇਥੇ ਹੀ ਬਸ ਨਹੀਂ ਮੁਲਜ਼ਮਾਂ ਨੇ ਸਬੂਤ ਮਿਟਾਉਣ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਦੇ ਸਰਕੰਡਿਆਂ ਵਿਚ ਲੁੱਕਾ ਦਿੱਤਾ ਸੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ H.E.Dr.Ralf Heckner
NEXT STORY