ਝਬਾਲ (ਨਰਿੰਦਰ) : ਪਿੰਡ ਝਬਾਲ ਅਤੇ ਪੰਜਵੜ ਦੇ ਵਿਚਕਾਰ ਬਣੀ ਪੁੱਲੀ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਬਾਲ ਦੇ ਸਰਕਾਰੀ ਹਸਪਤਾਲ ਨੇੜਿਓਂ ਪਿੰਡ ਪੰਜਵੜ ਨੂੰ ਜਾਂਦੇ ਰਸਤੇ 'ਤੇ ਬਣੇ ਪੁੱਲ ਨੇੜੇ ਇਕ ਨੌਜਵਾਨ 30/35 ਸਾਲ ਜਿਸ ਨੇ ਹਰੀ ਚਿੱਟੀ ਧਾਰੀਆਂ ਵਾਲੀ ਕਮੀਜ਼ ਪਾਈ ਹੈ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢੀ ਹੋਈ ਲਾਸ਼ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਦੇਖੋ ਬਦਲੀਆਂ ਦੀ ਸੂਚੀ
ਲਾਸ਼ ਦੇ ਗਲ ਵਿਚ ਰੱਸੀ ਬੰਨ੍ਹੀ ਹੋਈ ਸੀ। ਇਸ ਦਾ ਪਤਾ ਲੱਗਣ 'ਤੇ ਝਬਾਲ ਥਾਣੇ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਪੁਲਸ ਦੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੇ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਨੁਸਾਰ ਅਜੇ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋਈ ਅਤੇ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਚੱਲ ਰਹੀਆਂ ਛੁੱਟੀਆਂ ਵਿਚਾਲੇ ਵੱਡੀ ਖ਼ਬਰ, ਹੁਣ ਆਨਲਾਈਨ ਕਲਾਸਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਲਈ ਨਵੇਂ ਖ਼ਤਰੇ ਦੀ ਘੰਟੀ! ਮਚ ਸਕਦੀ ਹੈ ਤਬਾਹੀ, ਇਨ੍ਹਾਂ ਪਿੰਡਾਂ ਲਈ ADVISORY ਜਾਰੀ (ਤਸਵੀਰਾਂ)
NEXT STORY