ਚੇਤਨਪੁਰਾ (ਨਿਰਵੈਲ) - ਨੇੜਲੇ ਪਿੰਡ ਲਸ਼ਕਰੀ ਨੰਗਲ ਵਿਖੇ ਖੇਤੀਬਾੜੀ ਦੀਆਂ ਦਵਾਈਆਂ ਦੀ ਦੁਕਾਨ ਕਰਦੇ ਗੁਰਬਖਸ਼ ਸਿੰਘ ਨੂੰ ਨੌਜਵਾਨਾਂ ਵੱਲੋਂ ਗੱਲਾਂ 'ਚ ਉਲਝਾ ਕੇ 5 ਹਜ਼ਾਰ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਗੁਰਬਖਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨੋਵਾ ਗੱਡੀ 'ਚ 4 ਨੌਜਵਾਨ ਸਨ, ਜਿਨ੍ਹਾਂ 'ਚੋਂ ਇਕ ਆ ਕੇ ਮੈਨੂੰ ਕਹਿਣ ਲੱਗਾ ਕੇ ਅੰਕਲ ਮੈਨੂੰ ਪਛਾਣਿਆ ਨਹੀਂ, ਮੈਂ ਫਲਾਣਾ ਸਿੰਘ ਦਾ ਜਵਾਈ ਹਾਂ ਤੇ ਮੇਰੀ ਪਤਨੀ ਪੈਸੇ ਮੈਨੂੰ ਦੇਣ ਲਈ ਆ ਰਹੀ ਹੈ, ਅਸੀਂ ਥੋੜ੍ਹਾ ਚਿਰ ਵੇਟ ਕਰਨੀ ਹੈ। ਥੋੜ੍ਹੇ ਹੀ ਸਮੇਂ ਬਾਅਦ ਕਹਿਣ ਲੱਗਾ ਕਿ ਮੇਰੀ ਪਤਨੀ ਨਾਲ ਗੱਲ ਕਰ ਲਵੋ ਤੇ ਮੈਨੂੰ 5 ਹਜ਼ਾਰ ਰੁਪਏ ਦੇ ਦੇਵੇ, ਉਹ ਤੁਹਾਨੂੰ ਆ ਕੇ ਪੈਸੇ ਦੇ ਜਾਂਦੀ ਹੈ ਤੇ ਉਸ ਨੇ ਲੇਡੀਜ਼ ਨਾਲ ਗੱਲ ਵੀ ਕਰਵਾ ਦਿੱਤੀ ਤੇ ਉਸ ਨੇ 5 ਹਜ਼ਾਰ ਰੁਪਏ ਦੇ ਦਿੱਤੇ ਤੇ ਨੌਜਵਾਨ ਪੈਸੇ ਲੈ ਕੇ ਤਿੱਤਰ ਹੋ ਗਏ।
ਪੈਟਰੋਲ ਪੰਪ ਦੇ ਸੇਲਜ਼ਮੈਨ ਨੇ ਮਾਲਕ ਨੂੰ ਲਾਇਆ 1.5 ਲੱਖ ਦਾ ਚੂਨਾ
NEXT STORY