ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਥਾਣਾ ਖਿਲਚੀਆਂ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਪ੍ਰਮਜੀਤ ਸਿੰਘ ਵਿਰਦੀ ਥਾਣਾ ਮੁਖੀ ਖਿਲਚੀਆਂ ਸਾਥੀਆਂ ਸਮੇਤ ਗਸ਼ਤ ਕਰ ਰਹੇ ਸਨ ਕਿ ਭਿੰਡਰ ਪੁਲ 'ਤੇ ਮੁਖਬਰ ਨੇ ਸੂਚਨਾ ਦਿੱਤੀ ਕਿ ਲਵਪ੍ਰੀਤ ਸਿੰਘ ਲਵ ਪੁੱਤਰ ਮੰਗਲ ਸਿੰਘ, ਵਾਸੀ ਜੋਤੀਸਰ ਮੁਹੱਲਾ ਜੰਡਿਆਲਾ ਗੁਰੂ, ਗੁਰਲਾਲ ਸਿੰਘ ਲਾਲੀ ਪੁੱਤਰ ਬਖਸ਼ੀਸ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਅਵਤਰ ਸਿੰਘ ਮਾੜੂ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਮੀਤਾ ਪੁੱਤਰ ਜਸਵੰਤ ਸਿੰਘ ਵਾਸੀਆਨ ਕਲੇਰ ਘੁਮਾਣ ਅਤੇ ਯਾਦਬੀਰ ਸਿੰਘ ਯਾਦ ਪੁੱਤਰ ਤਰਸੇਮ ਸਿੰਘ ਫੌਜੀ ਵਾਸੀ ਅਠਵਾਲ ਤੇ ਇਨ੍ਹਾਂ ਨਾਲ ਦੋ ਹੋਰ ਨਾਮਲੂਮ ਵਿਅਕਤੀਆਂ ਨੇ ਮਿਲ ਕੇ ਇਕ ਗੈਂਗ ਬਣਾਇਆ ਹੈ, ਜੋ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਨਿੱਜਰ ਦੇ ਬਾਹਰਵਾਰ ਨਹਿਰ ਦੀ ਪੁਲੀ ਦੇ ਨੇੜੇ ਬਣੇ ਦਰੱਖਤਾਂ ਦੇ ਝੁੰਡ ਵਿਚ ਬੈਠਕੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਲਾਹ ਮਸ਼ਵਰਾ ਕਰ ਰਹੇ ਹਨ।
ਮੁਖਬਰ ਵੱਲੋਂ ਦੱਸੀ ਜਗ੍ਹਾ 'ਤੇ ਵਿਉਂਤਬੰਦੀ ਕਰਕੇ ਜਦੋਂ ਪੁਲਸ ਨੇ ਰੇਡ ਕੀਤੀ ਤਾਂ ਤਿੰਨ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅਤੇ ਦੋ ਜਣੇ ਹਨੇਰੇ ਦਾ ਲਾਭ ਉਠਾ ਕੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਤੇ ਇੰਸਪੂਕਟਰ ਪਰਮਜੀਤ ਸਿੰਘ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਆਪਣੀ ਪਛਾਣ ਲਵਪ੍ਰੀਤ ਸਿੰਘ ਲਵ ਦੱਸੀ, ਜਿਸਦੀ ਜਾਮਾ ਤਲਾਸ਼ੀ ਕਰਨ ਤੇ ਖੱਬੀ ਡੱਬ 'ਚੋਂ ਦੇਸੀ ਪਿਸਤੌਲ ਕੱਟਾ 315 ਬੋਰ ਅਤੇ ਕਾਰਗੋ ਪੈਂਟ ਵਿਚੋਂ 315 ਬੋਰ ਜਿੰਦਾ ਰੌਂਦ, 150 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਦੂਜੇ ਨੌਜਵਾਨ ਯਾਦਬੀਰ ਸਿੰਘ ਸਿੰਘ ਕੋਲੋਂ ਇਕ ਦੇਸੀ ਪਿਸਤੌਲ ਕੱਟਾ 32 ਬੋਰ ਅਤੇ ਇਕ ਜਿੰਦਾ ਰੌਂਦ 32 ਬੌਰ ਤੇ ਇਕ ਮੋਬਾਇਲ ਫੋਨ ਬ੍ਰਾਮਦ ਹੋਇਆ। ਤੀਜੇ ਵਿਅਕਤੀ ਮਲਕੀਤ ਸਿੰਘ ਕੋਲੋਂ ਦੋਨਾਲੀ ਬੰਦੂਕ 12 ਬੌਰ ਤੇ 05 ਰੌਂਦ ਜਿੰਦਾ ਤੇ 300 ਰੁਪਏ ਤੇ ਮੋਬਾਇਲ ਫੋਨ, ਨਕਸ਼ਾ ਜੋ ਸਾਬਕਾ ਸਰਪੰਚ ਨਿਸ਼ਾਨ ਸਿੰਘ ਧਿਆਨਪੁਰ ਹੱਥ ਨਾਲ ਕਾਗਜ 'ਤੇ ਬਣਿਆ ਬਰਾਮਦ ਹੋਇਆ। ਇਨ੍ਹਾਂ ਤਿੰਨਾਂ ਨੇ ਭੱਜਣ ਵਾਲੇ ਵਿਅਕਤੀਆਂ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਅਵਤਾਰ ਸਿੰਘ ਮਾੜੂ ਪੁੱਤਟ ਸੁਖਵਿੰਦਰ ਸਿੰਘ,ਗੁਰਲਾਲ ਸਿੰਘ ਲਾਲੀ ਪੁੱਤਰ ਬਖਸ਼ੀਸ਼ ਸਿੰਘ, ਸਾਰੇ ਵਾਸੀਆਨ ਕਲੇਰ ਘੁਮਾਣ ਵਜੋਂ ਦੱਸੀ ਅਤੇ ਦੋ ਹੋਰ ਭੱਕਣ ਵਾਲਿਆਂ ਦੇ ਨਾਮ ਅਵਤਾਰ ਸਿੰਘ ਮਾੜੂ ਨੂੰ ਪਤਾ ਹੈ । ਜਿਸ'ਤੇ ਉਕਤ ਵਿਅਕਤੀਆਂ ਖਿਲਾਫ ਮੁਕਦਮਾ ਨੰ; 100, ਮਿਤੀ 07-09-2019, ਜੁਰਮ 399,402 ਆਈ.ਪੀ.ਸੀ, 25-54-59 ਆਰਮ ਐਕਟ ਥਾਣਾ ਖਿਲਚੀਆਂ ਦਰਜ਼ ਕਰਕੇ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ । ਦੋਸ਼ੀ ਮਲਕੀਤ ਸਿੰਘ ਮੀਤਾ ਖਿਲਾਫ ਥਾਣਾ ਖਿਲਚੀਆਂ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮੁਕਦੱਮੇ ਦਰਜ਼ ਹਨ।
ਮਹਿਲਾ ਸਿਪਾਹੀ ਨੂੰ ਕੁੱਟਣ ਤੇ ਗਾਲ੍ਹਾਂ ਕੱਢਣ 'ਤੇ ਕੁੜੀ ਗ੍ਰਿਫਤਾਰ
NEXT STORY