ਲੁਧਿਆਣਾ (ਰਿਸ਼ੀ) : ਅਰੁਣਾਚਲ ਪ੍ਰਦੇਸ਼ ਨੂੰ ਆਪਣੇ ਯੂ-ਟਿਊਬ ਚੈਨਲ ’ਤੇ ਚੀਨ ਦਾ ਹਿੱਸਾ ਦੱਸਣ ਵਾਲੇ 22 ਸਾਲਾ ਲੁਧਿਆਣਾ ਦੇ ਨੌਜਵਾਨ ਨੂੰ ਪੁਲਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਵਾਦਿਤ ਵੀਡੀਓ ਅਪਲੋਡ ਕਰਨ ਵਾਲੇ ਜਨਕਪੁਰੀ ਦੇ ਰਹਿਣ ਵਾਲੇ ਪਾਰਸ ਨੂੰ ਜਲਦ ਅਰੁਣਾਚਲ ਪ੍ਰਦੇਸ਼ ਦੀ ਪੁਲਸ ਹਿਰਾਸਤ ’ਚ ਲਵੇਗੀ। ਉਸ ਦੇ ਖ਼ਿਲਾਫ਼ ਧਾਰਾ 124-ਏ, 153-ਏ ਅਤੇ 505-2 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ
ਇਸ ਦੀ ਪੁਸ਼ਟੀ ਏ. ਡੀ. ਸੀ. ਪੀ.-1 ਪਰੱਗਿਆ ਜੈਨ ਨੇ ਕੀਤੀ ਹੈ। ਕੁੱਝ ਹੀ ਸਮੇਂ ਵਿਚ ਰਾਸ਼ਟਰੀ ਪੱਧਰ ’ਤੇ ਸੁਰਖੀਆਂ ਵਿਚ ਆਏ ਪਾਰਸ ਦੇ ਕੇਸ ਸਬੰਧੀ ਮੰਗਲਵਾਰ ਸਵੇਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਟਵੀਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸਵੇਰੇ ਹੀ ਡਵੀਜ਼ਨ ਨੰ. 2, ਡਵੀਜ਼ਨ ਨੰ. 3 ਸਮੇਤ ਪੁਲਸ ਅਫ਼ਸਰਾਂ ਦੀ ਫੋਰਸ ਪਾਰਸ ਦੇ ਘਰ ਪੁੱਜ ਗਈ। ਪੁਲਸ ਵੱਲੋਂ ਯੂ-ਟਿਊਬ ਚੈਨਲ ਚਲਾਉਣ ਲਈ ਯੂਜ਼ ਕੀਤੇ ਜਾਣ ਵਾਲੇ ਕੰਪਿਊਟਰ ਸਮੇਤ ਹੋਰ ਸਮਾਨ ਵੀ ਕਬਜ਼ੇ ਵਿਚ ਲੈ ਲਿਆ ਗਿਆ। ਦੇਰ ਸ਼ਾਮ ਤੱਕ ਪੁਲਸ ਪਾਰਸ ਦੇ ਘਰ ਮਾਂ ਅੰਕਿਤਾ ਤੋਂ ਪੁੱਛਗਿੱਛ ਕਰਦੀ ਰਹੀ।
ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਅੱਜ 6 ਮਹੀਨੇ ਪੂਰੇ, ਸਿੱਧੂ ਮਗਰੋਂ 'ਬਾਦਲਾਂ' ਦੀ ਰਿਹਾਇਸ਼ 'ਤੇ ਵੀ ਲਹਿਰਾਇਆ 'ਕਾਲਾ ਝੰਡਾ'
ਪਾਰਸ ਆਪਣੀ ਮਾਂ ਨਾਲ ਰਹਿੰਦਾ ਹੈ, ਜਦੋਂ ਕਿ ਭੈਣ ਸ਼ੇਰਪੁਰ ਇਲਾਕੇ ਵਿਚ ਵਿਆਹੁਤਾ ਹੈ ਅਤੇ ਪਿਤਾ ਦਾ 5 ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ। ਪਾਰਸ ਪਹਿਲਾਂ ਜਨਕਪੁਰੀ ਇਲਾਕੇ ਵਿਚ ਹੀ ਸਟੇਸ਼ਨਰੀ ਦੀ ਦੁਕਾਨ ’ਤੇ ਕੰਮ ਕਰਦਾ ਸੀ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਮੂਲ ਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਪਰਿਵਾਰ ਲਗਭਗ 10 ਸਾਲ ਪਹਿਲਾਂ ਜਨਕਪੁਰੀ ਇਲਾਕੇ ਵਿਚ ਕਿਰਾਏ ’ਤੇ ਰਹਿਣ ਆਇਆ ਸੀ ਅਤੇ 3 ਸਾਲ ਪਹਿਲਾਂ ਹੀ ਪਾਰਸ ਨੇ ਉਸੇ ਮੁਹੱਲੇ ਵਿਚ 50 ਲੱਖ ਤੋਂ ਜ਼ਿਆਦਾ ਦੀ ਕੀਮਤ ਦਾ ਮਕਾਨ ਖਰੀਦਿਆ ਸੀ।
ਇਹ ਵੀ ਪੜ੍ਹੋ : 'ਸਿੱਧੂ ਜੋੜੀ' ਨੇ ਪਟਿਆਲਾ ਵਿਖੇ ਘਰ ਦੀ ਛੱਤ 'ਤੇ ਲਾਇਆ ਕਾਲਾ ਝੰਡਾ, ਕਰ ਦਿੱਤਾ ਵੱਡਾ ਐਲਾਨ (ਤਸਵੀਰਾਂ)
ਕੇਸ ਦਰਜ ਹੋਣ ਤੋਂ 2 ਦਿਨ ਪਹਿਲਾਂ ਹੀ ਘਰ ਦੀ ਇਕ ਮੰਜ਼ਿਲ ’ਤੇ ਲੈਂਟਰ ਪਾਇਆ ਸੀ। ਪਾਰਸ ਨੇ ਯੂ-ਟਿਊਬ ਚੈਨਲ ’ਤੇ 3 ਚੈਨਲ ਬਣਾਏ ਹੋਏ ਹਨ, ਜਿੱਥੇ ਉਸ ਦੇ 10 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸੇ ’ਤੇ ਪੋਸਟਾਂ ਪਾ ਕੇ ਹਰ ਮਹੀਨੇ 1 ਲੱਖ ਤੋਂ ਜ਼ਿਆਦਾ ਕਮਾ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੀ ਅਕਾਲੀ ਦਲ ਸੰਯੁਕਤ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਅਤੇ ਬਾਦਲਾਂ ਨੂੰ ਮਾਤ ਦੇਣ ’ਚ ਹੋਵੇਗਾ ਸਹਾਈ!
NEXT STORY