ਸ੍ਰੀ ਮੁਕਤਸਰ ਸਾਹਿਬ (ਜਿੰਦਲ) - ਹੋਲੀ ਵਾਲੇ ਦਿਨ ਨੌਜਵਾਨਾਂ ਨੂੰ ਮੌਜ-ਮਸਤੀ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਫਰੀਦਕੋਟ ਜੈਤੋਂ ’ਚ ਦਰਜਨ ਤੋਂ ਵੱਧ ਨੌਜਵਾਨਾਂ ਨੇ ਇਕ ਨੌਜਵਾਨ ’ਤੇ ਤੇਜ਼ਧਾਰ ਹੱਥਿਆਰਾ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਰਾਕੇਸ਼ (22) ਦੇ ਨਾਮ ਨਾਲ ਹੋਈ ਹੈ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਿੰਟੂ ਕੁਮਾਰ ਪੁੱਤਰ ਲਖੀ ਰਾਮ ਵਾਸੀ ਨੇ ਦੱਸਿਆ ਕਿ ਦਿਨ ਸ਼ੁੱਕਰਵਾਰ ਕਰੀਬ 2 ਵਜੇ ਪੀਰਖਾਨਾ ਬਸਤੀ ਜੈਤੋਂ ਵਿਖੇ ਨੌਜਵਾਨ ਰਾਕੇਸ਼ ਕੁਮਾਰ ਕੁਝ ਅਣਪਛਾਤੇ ਨੌਜਵਾਨਾਂ ਨੂੰ ਹੋਲੀ ਦੌਰਾਨ ਰੌਲਾ ਪਾਉਣ ਤੋਂ ਰੋਕ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। ਗੰਭੀਰ ਤੌਰ ’ਤੇ ਜ਼ਖਮੀ ਹੋਣ ਕਾਰਨ ਰਾਕੇਸ਼ ਨੂੰ ਉਸ ਦਾ ਵੱਡਾ ਭਰਾ ਚੁੱਕ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈ ਗਿਆ ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਆਦਰਸ਼ ਮੈਡੀਕਲ ਕਾਲਜ ਬਠਿੰਡਾ ਰੈਫਰ ਕਰ ਦਿੱਤਾ। ਉਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਥਾਣਾ ਜੈਤੋਂ ਦੀ ਪੁਲਸ ਨੇ ਹਮਲਾ ਕਰਨ ਵਾਲੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਆਬਾ ਦੀ ਸਭ ਤੋਂ ਵੱਡੀ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਲਈ ਹੋਈ ਰਵਾਨਾ
NEXT STORY