ਕਾਦੀਆਂ (ਜ਼ੀਸ਼ਾਨ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਕਾਦੀਆਂ ਦੇ ਬੁੱਟਰ ਰੋਡ ਚੌਕ 'ਚ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਕੰਵਰਪ੍ਰਤਾਪ ਸਿੰਘ ਬਾਜਵਾ, ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਅਤੇ ਮੈਂਬਰ ਐੱਸ. ਐੱਸ. ਬੋਰਡ ਪੰਜਾਬ, ਭੂਪਿੰਦਰਪਾਲ ਸਿੰਘ ਵਿੱਟੀ ਦੀ ਅਗਵਾਈ 'ਚ ਯੂਥ ਕਾਂਗਰਸ ਕਾਰਕੁਨਾਂ ਨੇ ਭਾਜਪਾ ਸੰਸਦ ਸੰਨੀ ਦਿਓਲ ਦੀ ਹੋਰਡਿੰਗ ਉਪਰ ਲਾਈ ਫੋਟੋ 'ਤੇ ਕਾਲਖ਼ ਮਲੀ ਅਤੇ ਆਂਡੇ ਅਤੇ ਟਮਾਟਰ ਮਾਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਤਿੰਨਾਂ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 17 ਸਾਲ ਦੀ ਕੁੜੀ ਅਗਵਾ, ਸਦਮੇ 'ਚ ਪਰਿਵਾਰ
ਕੰਵਰਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਸੰਸਦ ਸੰਨੀ ਦਿਓਲ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਦੇ ਪੱਖ 'ਚ ਬੋਲੇ ਹਨ ਜਦਕਿ ਉਨ੍ਹਾਂ ਨੂੰ ਇਸ ਦਾ ਵਿਰੋਧ ਕਰ ਕੇ ਕਿਸਾਨਾਂ ਦੇ ਸਮਰਥਨ 'ਚ ਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਕਸਬਾ ਕਾਹਨੂੰਵਾਨ ਅਤੇ ਭੈਣੀ ਮੀਆਂ ਖਾਂ 'ਚ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਤਾਂ ਕਿ ਉਹ ਆਪਣੀ ਗ਼ਲਤੀ ਨੂੰ ਮਹਿਸੂਸ ਕਰ ਸਕਣ। ਇਸ ਮੌਕੇ ਯੂਥ ਕਾਂਗਰਸ ਸਿਟੀ ਪ੍ਰਧਾਨ ਅਭੀਸ਼ੇਕ ਗੁਪਤਾ, ਹਰੀਸ਼ ਭਾਰਦਵਾਜ, ਸਰਪੰਚ ਜਗਬੀਰ ਚਾਹਲ, ਗੁਰਬਾਜ ਬਾਜਵਾ, ਪੀ. ਏ. ਰਾਜਬੀਰ ਸਿੰਘ, ਸਰਪੰਚ ਰਾਹੁਲ ਸ਼ਰਮਾ ਅਤੇ ਹੋਰ ਕਾਰਕੁਨ ਮੌਜੂਦ ਰਹੇ।
ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ
ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ
NEXT STORY