ਫਿਰੋਜ਼ਪੁਰ (ਮਲਹੋਤਰਾ) : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਨਸ਼ਾ ਦੇਣ ਵਾਲੇ ਪਤੀ-ਪਤਨੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲਾ ਪਿੰਡ ਰੁਕਨਾ ਬੇਗੂ ਦਾ ਹੈ। ਥਾਣਾ ਕੁੱਲਗੜ੍ਹੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜਸਵੰਤ ਸਿੰਘ ਨਸ਼ਾ ਕਰਨ ਦਾ ਆਦੀ ਹੈ। 2 ਦਿਨ ਪਹਿਲਾਂ ਉਹ ਪਿੰਡ ਵਾਸੀ ਰਿੰਕੂ ਦੇ ਘਰ ਗਿਆ ਅਤੇ ਉਸ ਕੋਲੋਂ ਨਸ਼ਾ ਖ਼ਰੀਦ ਕੇ ਉਸ ਦੇ ਘਰ ਦੇ ਬਾਥਰੂਮ ’ਚ ਚਲਾ ਗਿਆ।
ਕਾਫੀ ਦੇਰ ਬਾਅਦ ਜਦ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਉਸਦੀ ਭਾਲ ਸ਼ੁਰੂ ਕੀਤੀ। ਜਦ ਉਹ ਰਿੰਕੂ ਦੇ ਘਰ ਗਏ ਤਾਂ ਰਿੰਕੂ ਅਤੇ ਉਸਦੀ ਪਤਨੀ ਜੀਨਾ ਉੱਥੋਂ ਫ਼ਰਾਰ ਸਨ, ਜਦ ਕਿ ਉਨ੍ਹਾਂ ਦਾ ਲੜਕਾ ਜਸਵੰਤ ਸਿੰਘ ਉਨ੍ਹਾਂ ਦੇ ਬਾਥਰੂਮ ’ਚ ਮ੍ਰਿਤਕ ਹਾਲਤ ’ਚ ਪਿਆ ਸੀ। ਉਸ ਨੇ ਦੋਸ਼ ਲਾਏ ਕਿ ਉਕਤ ਦੋਵਾਂ ਮੁਲਜ਼ਮਾਂ ਨੇ ਉਸਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਦੇ ਅਨੁਸਾਰ ਦੋਵਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ, ਮਾਮਲਾ ਦਰਜ
NEXT STORY