ਪੱਖੋਵਾਲ (ਦਿਓਲ) : ਪੁੱਤ ਨੂੰ ਲੱਖਾਂ ਰੁਪਏ ਖ਼ਰਚ ਕਰਕੇ ਸੁਨਹਿਰੀ ਭਵਿੱਖ ਲਈ ਕੈਨੇਡਾ ਵਿਖੇ ਪੜ੍ਹਨ ਭੇਜਿਆ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਹੀ ਵਾਪਸ ਆਵੇਗੀ। ਪਿੰਡ ਡਾਂਗੋ ਦੇ ਰਹਿਣ ਵਾਲੇ ਇੰਦਰਾਜ ਸਿੰਘ ਦਿਓਲ (22) ਦੀ ਕੈਨੇਡਾ ਤੋਂ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਪਿੰਡ 'ਚ ਮਾਤਮ ਛਾ ਗਿਆ। ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਸਾਲ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਉਚੇਰੀ ਵਿੱਦਿਆ ਤੇ ਆਪਣੇ ਸੁਨਹਿਰੀ ਭਵਿੱਖ ਲਈ ਪੜ੍ਹਨ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ Update, ਜਾਣੋ ਕਦੋਂ ਤੱਕ ਵਰ੍ਹਨਗੇ ਬੱਦਲ
ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕਿਸੇ ਪਾਰਟੀ 'ਚ ਹਿੱਸਾ ਲੈਣ ਗਿਆ ਸੀ, ਜਿੱਥੇ ਕੁੱਝ ਖਾਣ-ਪੀਣ ਤੋਂ ਬਾਅਦ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਅਚਾਨਕ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : CP ਲੁਧਿਆਣਾ ਦੇ ਰੀਡਰ ਰਹਿ ਚੁੱਕੇ ਸੁਰੇਸ਼ ਕੁਮਾਰ ਨੂੰ ਮਿਲੀ Promotion, ਲੱਗੇ ਸਟਾਰ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੰਦਰਾਜ ਸਿੰਘ ਦੇ ਚਾਚਾ ਅਤੇ ਦਾਦੀ ਦੀ ਕਰੀਬ 2 ਸਾਲ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਸਈ। ਘਰ 'ਚ ਉਸ ਦਾ ਇਕ ਭਰਾ ਅਤੇ ਚਾਚੇ ਦੀਆਂ ਧੀਆਂ ਹਨ। ਪਰਿਵਾਰ ਨੂੰ ਆਸ ਸੀ ਕਿ ਇੰਦਰਾਜ ਸਿੰਘ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਪਰਿਵਾਰ ਦਾ ਸਹਾਰਾ ਬਣੇਗਾ ਪਰ ਉਸ ਦੀ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ 'ਚ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ
NEXT STORY