ਜੰਡਿਆਲਾ ਗੁਰੂ (ਸ਼ਰਮਾ): ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਕਰੇਨ ’ਚੋਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਯਾਦਵਿੰਦਰ ਸਿੰਘ (ਕੈਪਟਨ) ਆਪਣੇ ਪਿਤਾ ਸੁਖਚੈਨ ਕੋਲ ਕਈ ਸਾਲਾਂ ਤੋਂ ਦੁਬਈ ’ਚ ਕਰੇਨ ਚਲਾਉਣ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
ਬੀਤੀ ਰਾਤ ਦੁਬਈ ’ਚ ਕੰਮ ਕਰਦੇ ਸਮੇਂ ਕਰੇਨ ਦੀ ਸੀਟ ਟੁੱਟਣ ਕਾਰਨ ਯਾਦਵਿੰਦਰ ਸਿੰਘ ਹੇਠਾਂ ਡਿੱਗ ਗਿਆ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਉੱਥੇ ਰਹਿੰਦੇ ਸਾਥੀਆਂ ਵਲੋਂ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਢਕੋਲੀ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀ ਟਰੈਕਟਰ ਰੈਲੀ, ਬੀਬੀਆਂ ਨੇ ਵੀ ਚਲਾਏ ਟਰੈਕਟਰ
NEXT STORY