ਪਟਿਆਲਾ/ਰੱਖੜਾ (ਰਾਣਾ) : ਇੱਥੇ ਪਿੰਡ ਰੱਖੜਾ ਵਿਖੇ ਬੀਤੀ ਦੇਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਨੌਜਵਾਨ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ 'ਚ ਇੱਕ ਟਰੈਕਟਰ ਟਰਾਲੀ ਅਤੇ ਡਿਜ਼ਾਇਰ ਕਾਰ ਦੀ ਟੱਕਰ ਹੋ ਗਈ, ਜਿਸ 'ਚ ਪਿੰਡ ਕੱਲੇਮਾਜਰਾ ਦੇ ਰਹਿਣ ਵਾਲੇ ਰਣਧੀਰ ਸਿੰਘ (26) ਪੁੱਤਰ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਪਿੰਡ ਕੱਲਾਮਾਜਰਾ ਦਾ ਹੀ ਰਹਿਣ ਵਾਲਾ ਦੂਜਾ ਨੌਜਵਾਨ ਜਤਿੰਦਰ ਸਿੰਘ ਗੰਭੀਰ ਰੂਪ 'ਚ ਜਖਮੀ ਹੋ ਗਿਆ, ਜਿਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ।
ਇਸ ਘਟਨਾ ਸਬੰਧੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਇੰਨਾ ਦਰਦਨਾਕ ਸੀ ਡਿਜ਼ਾਇਰ ਕਾਰ ਦੇ ਟਰਾਲੀ 'ਚ ਵੱਜਣ ਕਾਰਨ ਪਰਖੱਚੇ ਉੱਡ ਗਏ ਅਤੇ ਟਰੈਕਟਰ-ਟਰਾਲੀ ਖਤਾਨਾਂ 'ਚ ਪਲਟਣ ਕਾਰਨ ਟਰੈਕਟਰ ਚਾਲਕ ਵੀ ਜਖਮੀ ਹੋ ਗਿਆ। ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਜਲੰਧਰ ਦੇ ਸੀਨੀਅਰ ਡਾਕਟਰ ਜੋੜੇ ਸਣੇ 27 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY