ਟਾਂਡਾ (ਵਰਿੰਦਰ ਪੰਡਤ) : ਬੀਤੇ ਦਿਨ ਬਿਆਸ ਦਰਿਆ ਪੁਲ ਰੜਾ ਮੰਡ ਤੋਂ ਦਰਿਆ ਵਿੱਚ ਛਾਲ ਮਾਰਨ ਵਾਲੇ ਪਿੰਡ ਤਲਵੰਡੀ ਸੱਲਾਂ ਵਾਸੀ ਨੌਜਵਾਨ ਤਜਿੰਦਰ ਸਿੰਘ ਦੀ ਲਾਸ਼ ਅੱਜ ਸ਼ਾਮ ਮਿਲ ਗਈ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਨੌਜਵਾਨ ਨੇ ਕਿਹੜੇ ਹਾਲਾਤਾਂ ਵਿੱਚ ਪਾਣੀ ਵਿੱਚ ਛਾਲ ਮਾਰੀ, ਫਿਲਹਾਲ ਇਸ ਮਾਮਲੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਅੰਤਰਰਾਜੀ Cyber ਗਿਰੋਹ ਦਾ ਪਰਦਾਫ਼ਾਸ਼, 50 ਕਰੋੜ ਦੀ ਠੱਗੀ ਕਰਨ ਵਾਲੇ 10 ਗ੍ਰਿਫ਼ਤਾਰ
NEXT STORY