ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਦੂਜੀ ਲੜੀ 'ਚ ਵਾਪਸ ਆ ਰਹੇ ਨੌਜਵਾਨਾਂ 'ਚ ਜਿੱਥੇ ਹੋਰ ਪੰਜਾਬੀ ਸ਼ਾਮਲ ਹਨ, ਉੱਥੇ ਹੀ ਟਾਂਡਾ ਉੜਮੁੜ ਨਾਲ ਸਬੰਧਿਤ ਇਤਿਹਾਸਿਕ ਪਿੰਡ ਮੂਨਕ ਕਲਾਂ ਦਾ ਵੀ ਇੱਕ ਨੌਜਵਾਨ ਸੁਖਵਿੰਦਰ ਵੀ ਸ਼ਾਮਲ ਹੈ। ਅਮਰੀਕੀ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦੀ ਲਿਸਟ 'ਚ ਸ਼ਾਮਲ ਸੁਖਵਿੰਦਰ ਦੇ ਅੱਜ ਰਾਤ ਘਰ ਤੱਕ ਪੁੱਜਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਇਕ ਹੋਰ ਜਹਾਜ਼ ਅੱਜ ਆ ਰਿਹੈ ਪੰਜਾਬ! ਜਾਣੋ ਕਿੰਨੇ ਵਜੇ ਕਰੇਗਾ ਲੈਂਡ
ਪੁੱਤਰ ਦੇ ਡਿਪੋਰਟ ਹੋਣ ਦੀ ਖ਼ਬਰ ਤੋਂ ਬਾਅਦ ਮਾਪੇ ਬਾਹਲੇ ਚਿੰਤਾ 'ਚ ਡੁੱਬੇ ਹੋਏ ਹਨ। ਉਨ੍ਹਾਂ ਨੇ ਲੱਖਾਂ ਰੁਪਏ ਲਾ ਕੇ ਨੌਜਵਾਨ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਨ੍ਹਾਂ ਦੇ ਸਾਰੇ ਸੁਫ਼ਨੇ ਮਿੱਟੀ 'ਚ ਰੁਲ੍ਹ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਅਫ਼ਸਰਾਂ ਲਈ ਖ਼ਤਰੇ ਦੀ ਘੰਟੀ! ਟਰਾਂਸਫਰ ਨੂੰ ਲੈ ਕੇ ਆ ਰਹੀ ਵੱਡੀ ਖ਼ਬਰ
![PunjabKesari](https://static.jagbani.com/multimedia/09_24_055458339deport-ll.jpg)
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਨੌਜਵਾਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਸੀ। ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਤੋਂ ਇਉਂ ਖ਼ਾਲੀ ਹੱਥ ਹੈ ਪਰਤਣ ਕਾਰਨ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ 'ਚ ਜਿੱਥੇ ਨਿਰਾਸ਼ਾ ਦਾ ਆਲਮ ਹੈ, ਉੱਥੇ ਹੀ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਵੀ ਖ਼ਤਰੇ 'ਚ ਜਾਪਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਈਬਰ ਠੱਗਾਂ ਨੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਮਾਰੀ 40.69 ਲੱਖ ਦੀ ਠੱਗੀ
NEXT STORY