ਕਪੂਰਥਲਾ (ਅਮਰਜੀਤ ਨਿੱਝਰ) : ਪੌਣੇ 2 ਸਾਲ ਤੋਂ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸਥਾਨਕ ਕਸਬੇ ਦਾ ਨੌਜਵਾਨ ਬੀਤੀ ਰਾਤ ਜਦੋਂ ਆਪਣੇ ਘਰ ਵਾਪਸ ਆਇਆ ਤਾਂ ਕਿਸੇ ਨੂੰ ਖਬਰ ਤੱਕ ਨਾ ਲੱਗੀ ਪਰ ਤੜਕਸਾਰ ਸਾਰਾ ਪਿੰਡ ਉਸ ਸਮੇਂ ਹੱਕਾ-ਬੱਕਾ ਰਹਿ ਗਿਆ, ਜਦੋਂ ਉਸ ਨੇ ਆਪਣੇ ਪੂਰੇ ਪਰਿਵਾਰ 'ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਕਾਰਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਕਾਲਾ ਸੰਘਿਆਂ ਦੇ ਸਵ. ਭੋਲਾ ਸਿੰਘ ਤੇ ਮਹਿੰਦਰ ਕੌਰ ਦਾ ਪੁੱਤਰ ਕੁਲਵਿੰਦਰ ਸਿੰਘ ਉਰਫ ਬੱਗਾ (35 ਸਾਲ) ਪੌਣੇ 2 ਸਾਲ ਤੋਂ ਦੁਬਈ 'ਚ ਰੋਜ਼ਗਾਰ ਲਈ ਗਿਆ ਹੋਇਆ ਸੀ। ਉਸ ਦੀ ਮਾਂ ਮਹਿੰਦਰ ਕੌਰ ਨੇ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਜਗਜੀਤ ਸਿੰਘ ਸਰੋਆ ਐੱਸ. ਪੀ. (ਡੀ) ਕਪੂਰਥਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਵਿਦੇਸ਼ ਗਿਆ ਸੀ ਪਰ ਉਸ ਦੀ ਪਤਨੀ ਅਤੇ 2 ਬੱਚੇ ਇੱਥੇ ਹੀ ਰਹਿੰਦੇ ਸਨ। ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਤੇ ਲੜਕਾ ਉਸ ਦੀ ਦੇਖ-ਭਾਲ ਨਹੀਂ ਕਰਦੇ ਸਨ, ਜਿਸ ਕਾਰਨ ਉਸ ਨੇ ਆਪਣੀ ਵੱਡੀ ਲੜਕੀ ਜਸਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪ੍ਰਤਾਪਰਾ (ਜਲੰਧਰ) ਨੂੰ ਆਪਣੀ ਦੇਖ-ਭਾਲ ਲਈ ਕੋਲ ਰੱਖਿਆ ਹੋਇਆ ਸੀ ਅਤੇ ਨੂੰਹ-ਪੁੱਤਰ ਨਾਲ ਉਸ ਦੀ ਬੋਲਚਾਲ ਨਹੀਂ ਸੀ।

ਉਸ ਮੁਤਾਬਕ ਦੇਰ ਰਾਤ ਉਸ ਦਾ ਲੜਕਾ ਕਦੋਂ ਘਰ ਆਇਆ, ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਹ ਆਪਣੀ ਭੈਣ ਨੂੰ ਮਿਲਿਆ। ਮਾਤਾ ਨੇ ਦੱਸਿਆ ਕਿ ਉਸ ਦੇ ਲੜਕੇ ਵਲੋਂ ਆਪਣੇ ਕਮਰੇ 'ਚ ਸਾਰੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਅੱਗ ਹਵਾਲੇ ਕਰ ਦਿੱਤਾ, ਜਿਸ ਕਾਰਨ ਕੁਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰੌਬਨ (5) ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਲੜਕੀ ਰਬੀਨਾ (7) ਤੇ ਪਤਨੀ ਮਨਦੀਪ ਕੌਰ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਖੁਦਕੁਸ਼ੀ ਤੋਂ ਪਹਿਲਾਂ ਦੱਸੇ ਕਾਰਨ
ਇਸ ਦੁੱਖਦਾਈ ਘਟਨਾ 'ਚ ਮਾਰੇ ਗਏ ਕੁਲਵਿੰਦਰ ਸਿੰਘ ਬੁੱਗਾ ਨੇ ਆਪਣੇ ਪਰਿਵਾਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਆਪਣੇ ਬਿਆਨ ਰਿਕਾਰਡ ਕਰਕੇ ਆਪਣੇ ਪਿੰਡ ਦੇ ਨੌਜਵਾਨ ਸੰਨੀ ਪੁੱਤਰ ਸੱਤਿਆ ਪਤਨੀ ਗੁਰਨਾਮ ਵਾਸੀ ਮੋਤੀ ਨਗਰ ਮੁਹੱਲਾ, ਕਾਲਾ ਸੰਘਿਆ ਨੂੰ ਮੁੱਖ ਦੋਸ਼ੀ ਦੱਸਿਆ ਤੇ ਦੋਸ਼ ਲਾਇਆ ਕਿ ਸੰਨੀ ਉਸ ਦੀ ਪਤਨੀ ਮਨਦੀਪ ਕੌਰ ਨਾਲ ਧੱਕੇਸ਼ਾਹੀ ਕਰਦਾ ਸੀ ਤੇ ਗਲਤ ਤਸਵੀਰਾਂ ਤੇ ਵੀਡੀਓ ਬਣਾ ਕੇ ਤੰਗ-ਪਰੇਸ਼ਾਨ ਕਰ ਰਿਹਾ ਸੀ, ਜਿਸ 'ਚ ਸੱਤਿਆ, ਬਲਕਾਰ ਸਿਘ ਉਰਫ ਮੰਤਰੀ ਨੰਬਰਦਾਰ ਤੀਰਥ ਸਿੰਘ ਵੀ ਬਰਾਬਰ ਦੇ ਦੋਸ਼ੀ ਸਨ। ਇਹ ਵੀ ਪਤਾ ਲੱਗਾ ਹੈ ਕਿ ਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਪਹਿਲਾਂ ਵੀਂ ਪੁਲਸ ਨੂੰ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਬਠਿੰਡਾ ਕਨਵੈਂਸ਼ਨ : ਕੇਜਰੀਵਾਲ ਹੱਥੋਂ ਖੁੱਸੇਗਾ ਵਿਰੋਧੀ ਧਿਰ ਦਾ ਅਹੁਦਾ!
NEXT STORY