ਗੋਰਾਇਆ (ਮੁਨੀਸ਼) : ਗੋਰਾਇਆ ਦੇ ਪਿੰਡ ਚਚਰਾੜੀ ਦੇ ਨੌਜਵਾਨ ਨੂੰ ਬਲੈਰੋ 'ਚ ਆਏ 4 ਨੌਜਵਾਨਾਂ ਵੱਲੋਂ ਅਗਵਾ ਕਰਕੇ ਲਿਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਜਲਾਲੀ ਦੇ ਰਹਿਣ ਵਾਲੇ ਅਨੂਪ ਬੰਗੜ ਨੇ ਦੱਸਿਆ ਉਹ ਐਤਵਾਰ ਨੂੰ ਆਪਣੀ ਦੁਕਾਨ ਦਾ ਕੁੱਝ ਸਮਾਨ ਲੈਣ ਲਈ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਗੋਰਾਇਆ ਆਇਆ ਸੀ। ਇੰਨੇ 'ਚ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹ ਉਸ ਨੂੰ ਮਿਲਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ
ਜਦੋਂ ਅਨੂਪ ਉਸ ਨੂੰ ਮਿਲਣ ਲਈ ਗੋਰਾਇਆ ਸਬ ਤਹਿਸੀਲ ਸਾਹਮਣੇ ਪਹੁੰਚਿਆ ਤਾਂ ਬਲੈਰੋ ਬਿਨਾਂ ਨੰਬਰੀ ਗੱਡੀ ਵਿਚ ਸਵਾਰ ਨੌਜਵਾਨ ਉਤਰ ਕੇ ਉਸ ਕੋਲ ਆਏ। ਉਨ੍ਹਾਂ ਨੇ ਗੱਲ ਕਰਨ ਬਹਾਨੇ ਉਸ ਨੂੰ ਬੁਲਾਇਆ ਅਤੇ ਗੱਡੀ ਕੋਲ ਲੈ ਗਏ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਅਨੂਪ ਨੂੰ ਜ਼ਬਰਦਸਤੀ ਗੱਡੀ ਵਿਚ ਪਾਇਆ ਅਤੇ ਅਗਵਾ ਕਰਕੇ ਲੁਧਿਆਣਾ ਲੈ ਗਏ। ਉਸ ਨੇ ਦੱਸਿਆ ਕਿ ਨੌਜਵਾਨਾਂ ਨੇ ਗੱਡੀ ਵਿਚ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਹੱਥ-ਅੱਖਾਂ 'ਤੇ ਪੱਟੀ ਬੰਨ੍ਹ ਕੇ ਲੁਧਿਆਣਾ ਇੱਕ ਵਰਕਸ਼ਾਪ ਵਿੱਚ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚੰਨੀ ਪਰਿਵਾਰ ਸਮੇਤ ਪੁੱਜੇ 'ਮਾਤਾ ਬਗਲਾਮੁਖੀ' ਦੇ ਦਰਬਾਰ (ਤਸਵੀਰਾਂ)
ਇੱਥੇ ਨੌਜਵਾਨਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਰੰਟ ਲਗਾਇਆ ਨਾਲ ਸੀ। ਇੰਨਾ ਹੀ ਨਹੀਂ ਉਕਤ ਨੌਜਵਾਨਾਂ ਨੇ ਧੱਕੇ ਨਾਲ ਅਨੂਪ ਨੂੰ ਸ਼ਰਾਬ ਵੀ ਪਿਲਾਈ। ਬੀਤੀ ਦੇਰ ਅਨੂਪ ਨੂੰ ਅਰਧ ਨਗਨ ਹਾਲਤ 'ਚ ਲੁਧਿਆਣਾ ਦੇ ਟੋਲ ਪਲਾਜ਼ਾ 'ਤੇ ਛੱਡ ਦਿੱਤਾ ਗਿਆ। ਦੇਰ ਰਾਤ 2 ਵਜੇ ਦੇ ਕਰੀਬ ਉਸ ਨੇ ਇਕ ਟਰੱਕ ਡਰਾਈਵਰ ਦੇ ਫੋਨ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕੀਤਾ, ਜੋ ਉਸ ਨੂੰ ਲਾਡੋਵਾਲ ਟੋਲ ਪਲਾਜ਼ਾ ਤੋਂ ਸਿਵਲ ਹਸਪਤਾਲ ਬੜਾ ਪਿੰਡ ਲੈ ਗਏ।
ਇਹ ਵੀ ਪੜ੍ਹੋ : ਭਾਰਤੀ ਅਰਥ ਵਿਵਸਥਾ 'ਚ ਆਇਆ ਜ਼ਬਰਦਸਤ ਉਛਾਲ, 19 ਇੰਡੀਕੇਟਰਸ 2019 ਦੇ ਮੁਕਾਬਲੇ ਮਜ਼ਬੂਤ
ਇੱਥੇ ਅਨੂਪ ਅਜੇ ਜ਼ੇਰੇ ਇਲਾਜ ਹੈ। ਸਿਵਲ ਹਸਪਤਾਲ ਪਹੁੰਚੇ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਨੇ ਦੱਸਿਆ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਪੁੱਜੇ ਕੇਜਰੀਵਾਲ ਨੇ ਲਪੇਟੇ ’ਚ ਲਏ CM ਚੰਨੀ, ਕਿਹਾ ‘ਨਾਜਾਇਜ਼ ਮਾਈਨਿੰਗ ਦੀ ਹੋਵੇ ਨਿਰਪੱਖ ਜਾਂਚ’
NEXT STORY