ਅਬੋਹਰ (ਸੁਨੀਲ) : ਬੀਤੇ ਦਿਨੀਂ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ’ਚ ਨਗਰ ਥਾਣਾ ਪੁਲਸ ਨੇ ਤੀਜੇ ਮੁਲਜ਼ਮ ਮਿਲਨ ਪੁੱਤਰ ਤੋਤੀ ਵਾਸੀ ਰਾਠੌੜਵਾਸੀ ਫਾਜ਼ਿਲਕਾ ਨੂੰ ਕਾਬੂ ਕਰ ਅਦਾਲਤ ’ਚ ਪੇਸ਼ ਕੀਤਾ ਜਿਥੇ ਮਾਣਯੋਗ ਜੱਜ ਨੇ ਉਸਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਇਸ ਮਾਮਲੇ ’ਚ ਆਕਾਸ਼ਦੀਪ ਪੁੱਤਰ ਵੀਰਚੰਦ ਕੰਬੋਜ ਵਾਸੀ ਪੈਚਾਂਵਾਲੀ ਤੇ ਸੱਜਣ ਸਿੰਘ ਪੁੱਤਰ ਹੰਸਰਾਜ ਵਾਸੀ ਪੈਚਾਂਵਾਲੀ ਨੂੰ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ। ਵਰਣਨਯੋਗ ਹੈ ਕਿ ਕਰੀਬ 33 ਸਾਲਾ ਨੌਜਵਾਨ ਹਨੀ ਪੁੱਤਰ ਦੇਸਰਾਜ ਆਪਣੇ ਭਰਾ ਦੇ ਨਾਲ ਬੱਸ ਸਟੈਂਡ ਨੇੜੇ ਜੂਸ ਦੀ ਰੇਹੜੀ ਲਾਉਂਦਾ ਸੀ। ਬੀਤੇ ਦਿਨੀਂ ਕਰੀਬ 1 ਵਜੇ ਇਕ ਨੌਜਵਾਨ ਉਨ੍ਹਾਂ ਘਰ ਆਇਆ ਅਤੇ ਉਸਨੂੰ ਕਿਹਾ ਕਿ ਬੱਸ ਸਟੈਂਡ ਨੇੜੇ ਹੀ ਦੁਕਾਨ ਕਰਨ ਵਾਲੇ ਉਸਦੇ ਮਾਮਾ ਨੇ ਉਸਨੂੰ ਬੁਲਾਇਆ ਹੈ ਜਿਵੇਂ ਹੀ ਹਨੀ ਉਸ ਨਾਲ ਗਿਆ ਤਾਂ ਗਲੀ ’ਚ ਖੜ੍ਹੇ ਹੋਰ ਨੌਜਵਾਨਾਂ ਨੇ ਉਸ ’ਤੇ ਕਾਪਿਆਂ ਨਾਲ ਹਮਲਾ ਕਰਦੇ ਹੋਏ ਅੱਧਮਰਿਆ ਕਰ ਦਿੱਤਾ ਅਤੇ ਸੁੱਟ ਕੇ ਫਰਾਰ ਹੋ ਗਏ।
ਨੌਜਵਾਨ ਦੀਆਂ ਚੀਕਾਂ ਸੁਣ ਕੇ ਲੋਕ ਅਤੇ ਉਸਦੇ ਪਰਿਵਾਰ ਵਾਲੇ ਇਕੱਠੇ ਹੋਏ ਅਤੇ ਨੌਜਵਾਨਨੂੰ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸਦਾ ਮੁੱਢਲਾ ਇਲਾਜ ਕੀਤਾ ਪਰ ਉਸਦੀ ਹਾਲਤ ਖਰਾਬ ਹੋਣ ’ਤੇ ਉਸਨੂੰ ਰੈਫਰ ਕਰ ਦਿੱਤਾ ਜਿਸ ’ਤੇ ਪਰਿਵਾਰ ਵਾਲੇ ਉਸਨੂੰ ਸ਼੍ਰੀਗੰਗਾਨਗਰ ਦੇ ਇਕ ਹਸਪਤਾਲ ’ਚ ਲੈ ਜਾ ਰਹੇ ਸੀ ਕਿ ਨੌਜਵਾਨ ਦੀ ਰਸਤੇ ’ਚ ਹੀ ਮੌਤ ਹੋ ਗਈ।
ਪਰਿਵਾਰ ਤੋਂ ਲੈ ਕੇ ਪੀੜ੍ਹੀਆਂ ਤੱਕ ਦੀ ਰਾਜਨੀਤੀ
NEXT STORY