ਅੰਮ੍ਰਿਤਸਰ (ਦਲਜੀਤ) : ਡੋਪ ਟੈਸਟ 'ਚ ਨੈਗੇਟਿਵ ਰਿਪੋਰਟ ਲੈਣ ਲਈ ਅਸਲਾ ਧਾਰਕ ਗਲਤ ਪੈਂਤਰਿਆਂ ਦਾ ਇਸਤੇਮਾਲ ਕਰ ਰਹੇ ਹਨ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ 'ਚ ਇੱਕ ਨੌਜਵਾਨ ਵੱਲੋਂ ਵੀ ਨੈਗੇਟਿਵ ਰਿਪੋਰਟ ਲੈਣ ਲਈ ਪਿਸ਼ਾਬ ਦੀ ਥਾਂ ਮਿਨਰਲ ਪਾਣੀ ਦਾ ਨਮੂਨਾ ਦੇ ਦਿੱਤਾ ਗਿਆ। ਲੈਬਾਰਟਰੀ ਦੇ ਟੈਕਨੀਸ਼ੀਅਨ ਨੂੰ ਸਬੰਧਿਤ ਨੌਜਵਾਨ 'ਤੇ ਸ਼ੱਕ ਹੋਇਆ ਤਾਂ ਪੁਲਸ ਦੀ ਧਮਕੀ ਦੇ ਕੇ ਉਸ ਦਾ ਦੁਬਾਰਾ ਨਮੂਨਾ ਲਿਆ ਗਿਆ, ਜਿਸ ਦੌਰਾਨ ਉਸ ਦੀ ਰਿਪੋਰਟ 'ਚ ਟਰਾਮਾਡੋਲ ਅਤੇ ਅਫ਼ੀਮ ਪਾਜ਼ੇਟਿਵ ਪਾਈ ਗਈ।
ਇਹ ਵੀ ਪੜ੍ਹੋ : ਮਾਪਿਆਂ ਦਾ ਝਗੜਾ ਦੇਖ ਪੁੱਤ ਅਜਿਹਾ ਕਦਮ ਚੁੱਕ ਲਵੇਗਾ, ਕਿਸੇ ਨੇ ਨਹੀਂ ਸੀ ਸੋਚਿਆ
ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਭਵਿੱਖ 'ਚ ਅਜਿਹਾ ਨਾ ਕਰਨ ਦੀ ਚਿਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਨਵੇਂ ਅਸਲਾ ਧਾਰਕਾਂ ਅਤੇ ਅਸਲਾ ਲਾਈਸੈਂਸ ਰੀਨਿਊ ਕਰਨ ਲਈ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ 'ਚ ਰੋਜ਼ਾਨਾ ਦਰਜਨਾਂ ਲੋਕ ਡੋਪ ਟੈਸਟ ਕਰਾਉਣ ਲਈ ਆਉਂਦੇ ਹਨ ਪਰ ਲੈਬਾਰਟਰੀ ਦੀ ਪਾਰਦਰਸ਼ਤਾ ਕਾਰਨ ਉਕਤ ਨੌਜਵਾਨ ਦੀ ਤਰ੍ਹਾਂ ਹੀ ਕਈ ਲੋਕ ਫੜ੍ਹੇ ਜਾਂਦੇ ਹਨ।
ਇਹ ਵੀ ਪੜ੍ਹੋ : 10 ਸਾਲਾਂ ਦੀ ਬੱਚੀ 'ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...
ਇਸੇ ਤਰ੍ਹਾਂ ਸਿਵਲ ਹਸਪਤਾਲ 'ਚ 25 ਸਾਲਾ ਨੌਜਵਾਨ ਡੋਪ ਟੈਸਟ ਕਰਾਉਣ ਲਈ ਗਿਆ। ਟੈਸਟ ਸਹੀ ਢੰਗ ਨਾਲ ਕਰਾਉਣ ਲਈ ਲੈਬਾਰਟਰੀ ਵੱਲੋਂ ਸਬੰਧਿਤ ਨੌਜਵਾਨ ਦੇ ਪਿਸ਼ਾਬ ਦਾ ਨੂਮਨਾ ਮੁਲਾਜ਼ਮਾਂ ਦੀ ਨਿਗਰਾਨੀ 'ਚ ਲਿਆ ਜਾਂਦਾ ਹੈ। ਜਦੋਂ ਉਕਤ ਨੌਜਵਾਨ ਨਮੂਨਾ ਦੇਣ ਲੱਗਾ ਤਾਂ ਉਸ ਨੇ ਆਪਣੇ ਢਿੱਡ ਨਾਲ ਬੰਨ੍ਹੇ ਪਾਣੀ ਦੇ ਲਿਫ਼ਾਫੇ ਨਾਲ ਡੱਬੇ 'ਚ ਨਮੂਨਾ ਦੇਣ ਦਾ ਢੌਂਗ ਰਚਿਆ। ਡਿਊਟੀ 'ਤੇ ਮੌਜੂਦਾ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੇ ਜਦੋਂ ਸਬੰਧਿਤ ਨੌਜਵਾਨ ਬਾਰੇ ਸਰਚ ਕੀਤਾ ਤਾਂ ਉਸ ਦਾ ਤਾਪਮਾਨ ਕਾਫੀ ਹੇਠਾਂ ਪਾਇਆ ਗਿਆ ਅਤੇ ਰਿਪੋਰਟ 'ਚ ਸਪੱਸ਼ਟ ਹੋਇਆ ਕਿ ਨੌਜਵਾਨ ਵੱਲੋਂ ਪਿਸ਼ਾਬ ਦੀ ਥਾਂ ਮਿਨਰਲ ਪਾਣੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ' ਦੇ 67 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ
ਸ਼ਰਮਾ ਵੱਲੋਂ ਜਦੋਂ ਉਕਤ ਨੌਜਵਾਨ ਨੂੰ ਦੁਬਾਰਾ ਪੁਲਸ ਦੀ ਧਮਕੀ ਦੇ ਕੇ ਬੁਲਾਇਆ ਗਿਆ ਤਾਂ ਨੌਜਵਾਨ ਦੇ ਪਿਸ਼ਾਬ 'ਚ ਅਫ਼ੀਮ ਅਤੇ ਟਰਾਮਾਡੋਲ ਰਿਪੋਰਟ 'ਚ ਦਰਜ ਕੀਤੀ ਗਈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਚਰਨਜੀਤ ਨੂੰ ਦੱਸ ਦਿੱਤਾ ਹੈ। ਉਧਰ ਡਾ. ਚਰਨਜੀਤ ਸਿੰਘ ਨੇ ਕਿਹਾ ਹੈ ਕਿ ਡਾਕਟਰ ਦੀ ਪ੍ਰਕਿਰਿਆ ਸਿਵਲ ਹਸਪਤਾਲ 'ਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਜਿਹੜਾ ਵੀ ਗਲਤ ਕੰਮ ਕਰਦਾ ਹੈ, ਉਸ ਦੀ ਸੂਚਨਾ ਸਮੇਂ-ਸਮੇਂ 'ਤੇ ਪੁਲਸ ਨੂੰ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨਮੂਨੇ ਲੈਬਾਰਟਰੀ ਦੇ ਮੁਲਾਜ਼ਮ ਪੂਰੀ ਨਿਗਰਾਨੀ 'ਚ ਲੈਂਦੇ ਹਨ ਅਤੇ ਜੋ ਵੀ ਰਿਪੋਰਟ ਆਉਂਦੀ ਹੈ, ਉਸ ਦੇ ਆਧਾਰ 'ਤੇ ਰਿਪੋਰਟ ਦਿੱਤੀ ਜਾਂਦੀ ਹੈ।
ਮਾਪਿਆਂ ਦਾ ਝਗੜਾ ਦੇਖ ਪੁੱਤ ਅਜਿਹਾ ਕਦਮ ਚੁੱਕ ਲਵੇਗਾ, ਕਿਸੇ ਨੇ ਨਹੀਂ ਸੀ ਸੋਚਿਆ
NEXT STORY