ਸ੍ਰੀ ਆਨੰਦਪੁਰ ਸਾਹਿਬ— ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗੰਗੂਵਾਲ ਦੇ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਇਸੇ ਪਿੰਡ ਦੇ ਇਕ ਨੌਜਵਾਨ 'ਤੇ ਆਪਸੀ ਰੰਜਿਸ਼ ਦੇ ਕਾਰਨ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਪਰ ਦੋਸ਼ੀਆਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਦੇ ਵਿਰੋਧ 'ਚ ਇਨ੍ਹਾਂ ਪਿੰਡ ਵਾਲਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਜ਼ਖਮੀ ਨੌਜਵਾਨ ਪੀ. ਜੀ. ਆਈ. 'ਚ ਦਾਖਲ ਹੈ। ਲੋਕਾਂ ਨੇ ਕਿਹਾ ਕਿ ਇਸ ਗੋਲੀਕਾਂਡ ਦੇ ਪਿੱਛੇ ਕੁਝ ਸਿਆਸੀ ਲੋਕਾਂ ਦਾ ਹੱਥ ਹੈ, ਜਿਸ ਦੇ ਕਾਰਨ ਪਿੰਡ ਵਾਲਿਆਂ ਨੇ ਹੁਣ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਹੈ।
ਪਿੰਡ ਵਾਲਿਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਨਹੀਂ ਫੜਿਆ ਗਿਆ ਤਾਂ ਉਹ ਹਾਈਵੇਅ ਜਾਮ ਕਰਨਗੇ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਦੇਣਗੇ।
ਭਰਾ ਨਾਲ ਗੱਲ ਕਰਨ ਦੇ ਬਹਾਨੇ ਮੋਬਾਇਲ ਲੈ ਕੇ ਭੱਜ ਗਈ
NEXT STORY