ਕਪੂਰਥਲਾ, (ਗੁਰਵਿੰਦਰ ਕੌਰ)- ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਚਾਰ ਮੁੱਖ ਮੰਗਾਂ ਸਬੰਧੀ ਕੀਤੀ ਜਾ ਰਹੀ ਕਲਮਛੋੜ ਹੜਤਾਲ ਤੇ ਧਰਨਾ ਅੱਜ 31ਵੇਂ ਦਿਨ 'ਚ ਦਾਖਲ ਹੋ ਗਿਆ।
ਧਰਨੇ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੇ ਵਿਰੋਧ 'ਚ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਪਰਡੈਂਟ ਰਜਿੰਦਰਪਾਲ ਸਿੰਘ ਤੇ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਸਰਕਾਰ ਵਲੋਂ ਡੰਗ ਟਪਾਊ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਦੇ ਵਿਰੋਧ 'ਚ 26 ਅਪ੍ਰੈਲ ਨੂੰ ਮੁੱਖ ਦਫਤਰ 'ਤੇ ਰਾਜ ਪੱਧਰੀ ਧਰਨਾ ਦਿੱਤਾ ਗਿਆ ਸੀ ਤੇ ਪੰਜਾਬ ਦੇ ਤਿੰਨ ਜ਼ਿਲੇ ਕਪੂਰਥਲਾ, ਰੂਪਨਗਰ ਤੇ ਮੁਕਤਸਰ ਦੀਆਂ ਸਾਰੀਆਂ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਯੂਨੀਅਨਾਂ ਵੱਲੋਂ ਮੁੱਖ ਦਫਤਰ ਪਹੁੰਚ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਭੁੱਖ ਹੜਤਾਲ ਦੀ ਲੜੀ 'ਚ ਮੁੱਖ ਦਫਤਰ ਵਿਖੇ ਰੋਜ਼ਾਨਾ ਤਿੰਨ-ਤਿੰਨ ਜ਼ਿਲੇ ਭੁੱਖ ਹੜਤਾਲ 'ਚ ਸ਼ਾਮਿਲ ਹੋਣਗੇ।
ਇਸ ਲੜੀ ਤਹਿਤ ਜ਼ਿਲਾ ਜਲੰਧਰ, ਫਿਰੋਜ਼ਪੁਰ ਤੇ ਫਰੀਦਕੋਟ ਦੇ ਕਰਮਚਾਰੀ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਚਾਰੇ ਮੁੱਖ ਮੰਗਾਂ ਸਰਕਾਰ ਵਲੋਂ ਮੰਨੀਆਂ ਨਹੀਂ ਜਾਂਦੀਆਂ ਓਨੀ ਦੇਰ ਭੁੱਖ ਹੜਤਾਲ ਜਾਰੀ
ਰਹੇਗੀ। ਇਸ ਮੌਕੇ ਪੰਚਾਇਤ ਅਫਸਰ ਸੁਖਜਿੰਦਰ ਸਿੰਘ, ਟੈਕਸ ਕੁਲੈਕਟਰ ਮਲਕੀਤ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਕੁਮਾਰ, ਪਰਮਜੀਤ ਕੁਮਾਰ, ਆਜ਼ਾਦ ਮਸੀਹ, ਸਵਰਨਦੀਪ, ਬਲਦੇਵ ਸਿੰਘ, ਪ੍ਰਸ਼ੋਤਮ ਲਾਲ, ਸਰਬਜੀਤ ਸਿੰਘ, ਰਾਮ ਲੁਭਾਇਆ, ਰਾਮ ਕਿਸ਼ੋਰ ਆਦਿ ਹਾਜ਼ਰ ਸਨ।
ਸ਼ਰਾਬ ਪੀਣੋਂ ਰੋਕਣ 'ਤੇ ਕੀਤੀ ਪਤਨੀ ਦੀ ਕੁੱਟਮਾਰ
NEXT STORY