ਭਵਾਨੀਗੜ੍ਹ(ਵਿਕਾਸ) : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਨੂੰ ਇਕ ਵੱਡੀ ਸਫ਼ਲਤਾ ਮਿਲੀ। ਸੀ.ਆਈ.ਏ ਬਹਾਦਰਸਿੰਘ ਵਾਲਾ ਦੀ ਪੁਲਸ ਨੇ ਸ਼ਹਿਰ ਦੀ ਅਨਾਜ ਮੰਡੀ 'ਚ ਖੜੀ ਇੱਕ ਕਾਰ 'ਚ ਸਵਾਰ 3 ਵਿਅਕਤੀਆਂ ਕੋਲੋਂ 1 ਕਿਲੋ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : 3 ਸਾਲ ਪਹਿਲਾਂ ਪੜ੍ਹਨ ਗਈ 22 ਸਾਲਾ ਕੁੜੀ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਸਬੰਧੀ ਸੀ.ਆਈ.ਏ ਬਹਾਦਰਸਿੰਘ ਵਾਲਾ ਦੇ ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਤੇ ਚੈਕਿੰਗ ਸਬੰਧੀ ਪੁਲਸ ਪਾਰਟੀ ਜਦੋਂ ਅਨਾਜ ਮੰਡੀ ਭਵਾਨੀਗੜ੍ਹ ਮੌਜੂਦ ਸੀ ਤਾਂ ਸ਼ਾਮ ਕਰੀਬ ਸਾਢੇ 8 ਵਜੇ ਅਨਾਜ ਮੰਡੀ ਦੇ ਸ਼ੈੱਡ ਨੇੜੇ ਇਕ ਕਾਰ ਸ਼ੱਕੀ ਹਾਲਤ ਵਿਚ ਖੜ੍ਹੀ ਵੇਖੀ ਗਈ ਤੇ ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ 'ਤੇ ਪੁਲਸ ਵੱਲੋਂ ਕਾਰ ਨੂੰ ਚੈੱਕ ਕੀਤਾ ਗਿਆ ਤਾਂ ਕਾਰ 'ਚ 3 ਵਿਅਕਤੀ ਬੈਠੇ ਸਨ। ਪੁਲਸ ਨੇ ਜਦੋਂ ਕਾਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਾਰ ਵਿੱਚ ਅਫ਼ੀਮ ਹੈ, ਜਿਸ ਦੌਰਾਨ ਪੁਲਸ ਨੂੰ ਕਾਰ ਦੇ ਗਿਅਰ ਲੀਵਰ ਕੋਲ ਰੱਖੇ ਲਿਫਾਫੇ 'ਚੋਂ ਅਫ਼ੀਮ ਬਰਾਮਦ ਹੋਈ। ਜਿਸ ਉਪਰੰਤ ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 1 ਕਿਲੋ ਅਫ਼ੀਮ ਬਰਾਮਦ ਕੀਤੀ।
ਇਹ ਵੀ ਪੜ੍ਹੋ- ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ
ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰ ਸਮੇਤ ਬਰਾਮਦ ਅਫ਼ੀਮ ਨੂੰ ਕਬਜ਼ੇ 'ਚ ਲੈਂਦਿਆਂ ਲਛਮੀ ਨਰਾਇਣ ਸਿੰਗਲਾ ਪੁੱਤਰ ਮਦਨ ਲਾਲ ਸਿੰਗਲਾ ਵਾਸੀ ਭਵਾਨੀਗੜ੍ਹ, ਪ੍ਰੇਮ ਸਾਗਰ ਪੁੱਤਰ ਸਤਪਾਲ ਸ਼ਰਮਾ ਵਾਸੀ ਪਿੰਡ ਬਲਿਆਲ ਹਾਲ ਅਬਾਦ ਭਵਾਨੀਗੜ੍ਹ ਅਤੇ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਜਰਨੈਲ ਸਿੰਘ ਵਾਸੀ ਤਿਰੰਜੀ ਖੇੜਾ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਮਾਮਲੇ ਸਬੰਧੀ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।
ਪਿੰਡ ਬਾਲਦ ਕਲਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY