ਭਦੌੜ (ਰਾਕੇਸ਼) : ਇਥੋਂ ਦੇ ਇਕ ਇਲਾਕੇ ਵਿਚ ਨਾਨਕੇ ਘਰ ਰਹਿ ਰਹੀ ਇਕ ਲੜਕੀ ਨਾਲ ਜਬਰ-ਜ਼ਿਨਾਹ ਹੋਣ 'ਤੇ ਲੜਕੀ ਦੇ ਬਿਆਨਾਂ 'ਤੇ ਥਾਣਾ ਭਦੌੜ ਦੀ ਪੁਲਸ ਵੱਲੋਂ ਇਕ ਵਿਅਕਤੀ ਖ਼ਿਲਾਫ ਜਬਰ-ਜ਼ਿਨਾਹ ਦਾ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਭਦੌੜ ਦੇ ਇੰਸਪੈਕਟਰ ਸ਼ੇਰਵਿੰਦਰ ਸਿੰਘ ਔਲਖ ਅਤੇ ਕੇਸ ਦੀ ਤਫ਼ਤੀਸ਼ ਕਰ ਰਹੇ ਸਬ ਇੰਸਪੈਕਟਰ ਗਗਨਦੀਪ ਕੌਰ ਨੇ ਦੱਸਿਆ ਕਿ ਉਕਤ ਲੜਕੀ 6 ਮਹੀਨੇ ਪਹਿਲਾਂ ਮਾਤਾ ਪਿਤਾ ਦਾ ਤਲਾਕ ਹੋਣ ਤੋਂ ਬਾਅਦ ਆਪਣੀ ਮਾਂ ਕਰਮਜੀਤ ਕੌਰ ਨਾਲ ਨਾਨਕੇ ਘਰ ਭਦੌੜ ਵਿਖੇ ਰਹਿ ਸੀ।
ਇਸ ਦੌਰਾਨ ਉਸ ਦੀ ਦੋਸਤੀ ਜਗਦੀਸ਼ ਸਿੰਘ ਨਾਲ ਹੋ ਗਈ। ਉਹ ਮੈਨੂੰ 7 ਅਪ੍ਰੈਲ ਨੂੰ ਆਪਣੇ ਘਰ ਲੈ ਗਿਆ ਅਤੇ ਮੇਰੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਮੈਨੂੰ 2 ਦਿਨ ਆਪਣੇ ਘਰ ਵਿਚ ਬੰਦ ਰੱਖਣ ਤੋਂ ਬਾਅਦ ਅੰਮ੍ਰਿਤਸਰ ਲੈ ਗਿਆ ਜਿੱਥੇ ਉਹ ਮੇਰੀ ਮਰਜ਼ੀ ਤੋਂ ਬਗੈਰ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਉਸ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗਾ। ਮੈਂ ਡਰਦੀ ਹੋਈ ਨੇ ਇਹ ਗੱਲ ਕਿਸੇ ਨੂੰ ਨਾ ਦੱਸੀ। ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਜਗਦੀਸ਼ ਸਿੰਘ ਖਿਲਾਫ਼ ਧਾਰਾ 376,346,506 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਭਦੌੜ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਰਾਜਵਾਹੇ ਦਾ ਪੁੱਲ ਟੁੱਟਣ ਕਾਰਨ ਕਣਕ ਦੀ ਭਰੀ ਟਰਾਲੀ ਪਲਟੀ, ਮਜ਼ਦੂਰ ਜ਼ਖਮੀ
NEXT STORY