ਨਵਾਂਸ਼ਹਿਰ- ਨਵਾਂਸ਼ਹਿਰ ਵਿਚ ਮਹਿਲਾ ਵੱਲੋਂ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਕੇ ਸੜਕ ਵਿਚਕਾਰ ਰੀਲ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਸੜਕ 'ਤੇ ਆਉਣ-ਜਾਣ ਵਾਲੇ ਕਈ ਵਾਹਨ ਰੁਕੇ ਰਹੇ। ਮਹਿਲਾ ਵੱਲੋਂ ਰੀਲ ਬਣਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਮਿਲੀ ਜਾਣਕਾਰੀ ਮੁਤਾਬਕ ਮਹਿਲਾ ਸਬਜ਼ੀ ਮੰਡੀ ਇਕ ਦੁਕਾਨ ਅੱਗੇ ਕੁਰਸੀ ਲੈ ਕੇ ਸੜਕ ਦੇ ਵਿਚਕਾਰ ਪਹੁੰਚ ਗਈ। ਉਸ ਨੇ ਆਪਣਾ ਮੋਬਾਇਲ ਫੋਨ ਕੁਰਸੀ 'ਤੇ ਰੱਖਿਆ ਅਤੇ ਸੜਕ 'ਤੇ ਹੀ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਉਥੇ ਟਰੈਫਿਕ ਜਾਮ ਵੀ ਰਿਹਾ ਪਰ ਮਹਿਲਾ ਰੀਲ ਬਣਾਉਂਦੀ ਰਹੀ। ਇਸ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਮੇਤ ਕਈ ਵਾਹਨ ਸੜਕ 'ਤੇ ਖੜ੍ਹੇ ਹੋ ਗਏ, ਜਿਸ ਕਾਰਨ ਜਾਮ ਲੱਗਾ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਾਣਕਾਰੀ ਮੁਤਾਬਕ ਮਹਿਲਾ ਭੰਗੜਾ ਰੀਲ ਬਣਾ ਰਹੀ ਸੀ। ਸੜਕ ਦੇ ਵਿਚਕਾਰ ਕੁਰਸੀ 'ਤੇ ਮੋਬਾਇਲ ਰੱਖ ਕੇ ਰੀਲ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਰੀਲ ਬਣਾਉਣ ਤੋਂ ਬਾਅਦ ਮਹਿਲਾ ਉਥੋਂ ਗਾਇਬ ਹੋ ਗਈ। ਮਹਿਲਾ ਜਦੋਂ ਭੰਗੜਾ ਰੀਲ ਬਣਾ ਰਹੀ ਸੀ ਤਾਂ ਕਿਸੇ ਨੇ ਰੀਲ ਬਣਾਉਣ ਵਾਲੀ ਮਹਿਲਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸੋਮਵਾਰ ਲੈ ਕੇ ਹੋ ਗਿਆ ਐਲਾਨ, ਸਰਕਾਰੀ ਦਫ਼ਤਰਾਂ ਤੋਂ ਲੈ ਕੇ ਬੱਸਾਂ ਵੀ ਰਹਿਣਗੀਆਂ ਬੰਦ
NEXT STORY