ਸੰਗਰੂਰ (ਰਿਖੀ)- ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖ਼ੂਪੁਰ ਕਲਾਂ ਨੇ ਸਕੂਲ ਡਾਇਰੈਕਟਰ ਮੈਡਮ ਬੀ.ਕੇ. ਮਹਿਤਾ ਦੇ ਨਿਰਦੇਸ ’ਤੇ ਸਕੂਲ ਵਿਚ ਵਿਦਿਆਰਥੀਆਂ ਦੀ ਤਿੰਨੇ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਲਿਖਤ ਮੁਹਾਤਰ ਪੈਦਾ ਕਾਰਨ ਲਈ ਇੰਟਰਹਾਊਸ ਡਿਕਟੇਸ਼ਨ ਮੁਕਾਬਲਾ ਕਰਵਾਇਆ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਸ਼ਾਈ ਮੁਕਾਬਲੇ ਭਾਸ਼ਾ ’ਤੇ ਪਕਡ਼ ਬਣਾਉਣ ਲਈ ਅਤਿ ਜ਼ਰੂਰੀ ਹਨ। ਇਸ ਦੌਰਾਨ ਅੰਗਰੇਜ਼ੀ ਭਾਸ਼ਾ ਵਿਚ ਪਲਕਪ੍ਰੀਤ ਸਿੰਘ ਜਮਾਤ ਨੌਵੀਂ ਨੇ ਪਹਿਲਾ ਸਥਾਨ, ਹੁਸਨਪ੍ਰੀਤ ਕੌਰ ਜਮਾਤ ਅੱਠਵੀਂ ਨੇ ਦੂਜਾ ਸਥਾਨ, ਜਸਪ੍ਰੀਤ ਕੌਰ ਜਮਾਤ ਅੱਠਵੀਂ ਅਤੇ ਖੁਸ਼ਪ੍ਰੀਤ ਕੌਰ ਜਮਾਤ ਛੇਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤੇ। ਪੰਜਾਬੀ ਭਾਸ਼ਾ ਵਿਚ ਕਮਲਪ੍ਰੀਤ ਕੌਰ ਜਮਾਤ ਨੌਵੀਂ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਜਮਾਤ ਨੌਵੀਂ ਨੇ ਦੂਜਾ ਸਥਾਨ ਅਤੇ ਹੁਸਨਦੀਪ ਕੌਰ ਜਮਾਤ ਅੱਠਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤੇ। ਹਿੰਦੀ ਭਾਸ਼ਾ ਵਿਚ ਪ੍ਰਭਜੋਤ ਕੌਰ ਜਮਾਤ ਦਸਵੀਂ(ਏ) ਤੇ ਹੁਸਨਪ੍ਰੀਤ ਕੌਰ ਜਮਾਤ ਅੱਠਵੀਂ ਨੇ ਪਹਿਲਾ ਸਥਾਨ, ਕਮਲਪ੍ਰੀਤ ਕੌਰ ਜਮਾਤ ਨੌਵੀਂ ਤੇ ਹਰਮਨਦੀਪ ਕੌਰ ਜਮਾਤ ਅੱਠਵੀਂ ਨੇ ਦੂਜਾ ਸਥਾਨ, ਜਸਪ੍ਰੀਤ ਕੌਰ ਜਮਾਤ ਅੱਠਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤੇ।
ਕੈਂਪ ਦੌਰਾਨ 87 ਮਰੀਜ਼ਾਂ ਦਾ ਚੈਕਅੱਪ
NEXT STORY