ਜਲੰਧਰ— ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਾਲੇਹ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਸੱਟ ਕਾਰਨ ਨਹੀਂ ਖੇਡ ਸਕੇ। ਉਸਦੀ ਟੀਮ ਉਰੂਗਵੇ ਤੋਂ 0-1 ਨਾਲ ਹਰਾ ਗਈ ਸੀ। ਹਾਰ ਤੋਂ ਬਾਅਦ ਸਟੈਂਡ 'ਚ ਬੈਠੇ ਸਾਲੇਹ ਬਹੁਤ ਨਰਾਜ਼ ਨਜ਼ਰ ਆਏ ਸਨ ਪਰ ਇਸ ਵਿਚ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਿਸਰ ਵਲੋਂ ਖੇਡੇ ਜਾਣ ਵਾਲੇ ਦੂਜੇ ਮੈਚ 'ਚ ਵਾਪਸੀ ਕਰ ਸਕਦੇ ਹਨ। ਮੁਹੰਮਦ ਸਾਲੇਹ ਦਾ 26ਵਾਂ ਜਨਮਦਿਨ ਮਨਾਇਆ ਗਿਆ। ਸਾਲੇਹ ਦੇ ਜਨਮਦਿਨ 'ਤੇ ਉਸਦੇ ਲਈ ਸਪੈਸ਼ਲ 100 ਕਿਲੋ ਦਾ ਕੇਕ ਮੰਗਵਾਇਆ ਗਿਆ। ਇਸ ਤੋਂ ਇਲਾਵਾ ਕੇਕ ਦੇ ਉੱਪਰ ਸੋਨੇ ਦਾ ਬਣਿਆ ਬੂਟ ਵੀ ਰੱਖਿਆ ਗਿਆ ਸੀ।

ਮਿਸਰ ਦੇ ਕੋਚ ਹੈਕਟਰ ਕੂਪਰ ਨੇ ਕਿਹਾ ਕਿ ਵਾਪਸੀ ਤੋਂ ਸਾਨੂੰ ਆਉਣ ਵਾਲੇ 2 ਮੈਚਾਂ 'ਚ ਜ਼ਿਆਦਾ ਫਾਇਦਾ ਮਿਲੇਗਾ। ਕੂਪਰ ਨੇ ਮੰਨਿਆ ਕਿ ਉਰੂਗਵੇ ਦੇ ਬਹੁਤ ਮਹੱਤਪੂਰਨ ਮੈਚ 'ਚ ਉਨ੍ਹਾਂ ਨੂੰ ਸਾਲੇਹ ਦੀ ਕਮੀ ਮਹਿਸੂਸ ਹੋਈ। ਸਾਲੇਹ ਦੇ ਪ੍ਰਦਰਸ਼ਨ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਕੋਲ ਵਧੀਆ ਟੀਮ ਹੈ ਜੋ ਕਿਸੇ ਵੀ ਸਥਿਤੀ 'ਚ ਮੈਚ ਨੂੰ ਬਦਲਣ ਦੀ ਹਿੰਮਤ ਰੱਖਦੀ ਹੈ।
ਪੇਰੂ ਦੀ ਇਸ HOT ਫੈਂਸ ਦੀ ਹੋਈ ਦੁਨੀਆ ਦੀਵਾਨੀ
NEXT STORY